ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ

ਗੜ੍ਹਸ਼ੰਕਰ- ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਬਾਬਾ ਮੋਤੀ ਲਾਲ ਮਹਿਰਾ ਨੂੰ ਸਮਰਪਿਤ ਪਿੰਡ ਸਾਧੋਵਾਲ ਦੇ ਨੌਜਵਾਨਾ ਵਲੋਂ ਗੜ੍ਹਸ਼ੰਕਰ ਵਿਖ਼ੇ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ। ਲੰਗਰ ਨੂੰ ਲਗਾਉਣ ਤੋਂ ਪਹਿਲਾਂ ਸਮੂਹ ਸੰਗਤ ਦੀ ਚੜਦੀ ਕਲਾ ਲਈ ਅਰਦਾਸ ਕਾਮਨਾ ਕੀਤੀ ਗਈ।

ਗੜ੍ਹਸ਼ੰਕਰ- ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਬਾਬਾ ਮੋਤੀ ਲਾਲ ਮਹਿਰਾ ਨੂੰ ਸਮਰਪਿਤ ਪਿੰਡ ਸਾਧੋਵਾਲ ਦੇ ਨੌਜਵਾਨਾ ਵਲੋਂ ਗੜ੍ਹਸ਼ੰਕਰ ਵਿਖ਼ੇ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ। ਲੰਗਰ ਨੂੰ ਲਗਾਉਣ ਤੋਂ ਪਹਿਲਾਂ ਸਮੂਹ ਸੰਗਤ ਦੀ ਚੜਦੀ ਕਲਾ ਲਈ ਅਰਦਾਸ ਕਾਮਨਾ ਕੀਤੀ ਗਈ। ਉਪਰੰਤ ਸਮੂਹ ਸੇਵਾਦਾਰਾ ਵਲੋਂ ਸੰਗਤਾਂ ਨੂੰ ਸ਼ਰਧਾਪੂਰਕ ਦੁੱਧ ਦਾ ਲੰਗਰ ਵਰਤਾਇਆ ਗਿਆ।
ਇਸ ਮੌਕੇ ਹੈਪੀ ਸਾਧੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਵਲੋਂ ਆਪਣੇ ਕੌਮ ਲਈ ਦਿੱਤੀਆਂ ਗਈਆਂ ਕੁਰਵਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਇਨ੍ਹਾਂ ਵਲੋਂ ਦਿੱਤੇ ਹੋਏ ਉਪਦੇਸ਼ਾਂ ਦੇ ਰਾਹ ਉਤੇ ਚੱਲਣਾ ਚਾਹੀਦਾ ਹੈ| ਇਸ ਮੌਕੇ ਨੀਲਾਮ ਕੁਮਾਰ, ਜ਼ੋਰਾਵਰ ਸਿੰਘ, ਬਾਲਕਰਨ, ਜਸਵਿੰਦਰ, ਤਨਵੀਰ, ਗੋਪੀ ਅਤੇ ਹੋਰ ਮੈਂਬਰ ਸ਼ਾਮਿਲ ਸਨ |