ਸਰਕਾਰ ਵੱਲੋਂ ਵੋਟਾਂ ਸਮੇਂ ਔਰਤਾਂ ਨਾਲ ਕੀਤਾ ਵਾਅਦਾ ਹਰੇਕ ਔਰਤ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ

ਹੁਸ਼ਿਆਰਪੁਰ- ਅੱਜ ਬਲਾਕ ਮਾਹਿਲਪੁਰ ਵਿਖੇ ਇਸਤਰੀ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਖੜੌਦੀ ਅਤੇ ਕੋਟ ਬਲਾਕ ਦੀ ਪ੍ਰਧਾਨ ਅਮਰਵੀਰ ਕੌਰ ਵੱਲੋਂ ਕੀਤੀ ਗਈ ਇਸ ਮੌਕੇ ਤੇ ਇੱਕਠ ਨੂੰ ਸੰਬੋਧਨ ਕਰਦਿਆਂ ਭੈਣ ਸੁਰਿੰਦਰ ਕੌਰ, ਬਲਵਿੰਦਰ ਕੌਰ, ਕੁਲਵੀਰ ਕੌਰ, ਸੰਧਿਆ ਲਖਵਿੰਦਰ ਕੌਰ ਨੇ ਅੱਜ ਦੇ ਸਮੇਂ ਵਿੱਚ ਔਰਤ ਵਰਗ ਨੂੰ ਆ ਰਹੀਆਂ ਮੁਸ਼ਿਕਲਾਂ ਸੰਬੰਧੀ ਵਿਚਾਰ ਰੱਖਦਿਆਂ ਕਿਹਾ ਕਿ ਜਿਥੇ ਅੱਜ ਵੀ ਕੰਮ ਕਾਰ ਵਾਲੀਆਂ ਜਗ੍ਹਾ, ਘਰਾਂ ਅਤੇ ਸਮਾਜ ਅੰਦਰ ਔਰਤਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਥੇ ਸਰਕਾਰ ਵੱਲੋਂ ਵੀ ਇਹਨਾਂ ਔਰਤਾਂ ਦਾ ਭਰਪੂਰ ਸ਼ੋਸ਼ਣ ਕੀਤਾ ਜਾ ਰਿਹਾ ਹੈ|

 ਮਿਡ ਡੇ ਮੀਲ ਅੰਦਰ ਕੰਮ ਕਰਦੀਆਂ ਕੁੱਕ ਬੀਬੀਆਂ ਨੂੰ ਨਿਗੂਣੀ ਤਨਖਾਹ ਦੇ ਕੇ ਇਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜਿਸ ਕਾਰਨ ਅੱਤ ਦੀ ਮਹਿੰਗਾਈ ਅੰਦਰ ਇਹਨਾਂ ਔਰਤਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਸਰਕਾਰ ਵੱਲੋਂ ਵੋਟਾਂ ਸਮੇਂ ਔਰਤਾਂ ਨਾਲ ਕੀਤਾ ਵਾਅਦਾ ਹਰੇਕ ਔਰਤ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਔਰਤਾਂ ਨੂੰ ਪੰਜਾਬ ਅੰਦਰ ਫਰੀ ਬੱਸ ਸੇਵਾ ਜੋ ਪਿਛਲੀ ਸਰਕਾਰ ਵੱਲੋਂ ਦਿੱਤੀ ਗਈ ਸੀ ਦਾ ਮਜ਼ਾਕ ਉਡਾਉਂਦਿਆਂ ਹੋਏ ਉਸ ਸਮੇਂ ਭੰਗਵਤ ਸਿੰਘ ਮਾਨ ਵੱਲੋਂ ਕਿਹਾ ਜਾਂਦਾ ਸੀ ਕਿ ਅੱਜ ਕੱਲ੍ਹ ਸਾਡੀਆਂ ਬਜ਼ੁਰਗ ਬੀਬੀਆਂ ਸਪੋਰਟਸ ਸ਼ੂ ਪਾ ਕੇ ਬੱਸਾਂ ਮਗਰ ਦੌੜਦੀਆਂ ਹਨ ਪਰ ਅੱਜ ਉਸ ਦੇ ਆਪਣੇ ਰਾਜ ਅੰਦਰ ਧੀਆਂ ਭੈਣਾਂ ਅਤੇ ਬਜ਼ੁਰਗ ਮਾਵਾਂ ਨੂੰ ਕਈ ਕਈ ਕਿਲੋਮੀਟਰ ਦੌੜਨ ਦੇ ਬਾਵਜੂਦ ਰੋਡਵੇਜ਼ ਦੀ ਬੱਸ ਨਸੀਬ ਨਹੀਂ ਹੁੰਦੀ।
 ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਮਲਕੀਅਤ ਸਿੰਘ ਬਾਹੋਵਾਲ, ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਅਤੇ ਮਾਸਟਰ ਜੈ ਜੈ ਰਾਮ ਬਾੜੀਆਂ ਨੇ ਕਿਹਾ ਕਿ ਮੁੱਢ ਤੋਂ ਹੀ ਔਰਤਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਹੈ ਅੱਜ ਵੀ ਦੇਹਜ, ਭਰੂਣ ਹੱਤਿਆਂ, ਬਲਾਤਕਾਰ, ਘਰੇਲੂ ਹਿੰਸਾ ਵਰਗੀਆਂ ਅਨੇਕਾਂ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਸਾਰੀਆਂ ਮੁਸ਼ਿਕਲਾਂ ਦਾ ਇਹੋ ਹੱਲ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਅਤੇ ਸੰਗਠਿਤ ਹੋ ਕੇ ਇਹਨਾਂ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰੀਏ।
ਇਸ ਮੌਕੇ ਤੇ ਮਿਡ ਡੇ ਮੀਲ ਵਰਕਰ ਯੂਨੀਅਨ ਬਲਾਕ ਮਾਹਿਲਪੁਰ ਦੀ ਨਵੀਂ ਚੋਣ ਵੀ ਕੀਤੀ ਗਈ ਜਿਸ ਵਿੱਚ ਪ੍ਰਧਾਨ ਬਲਵਿੰਦਰ ਕੌਰ ਮਾਹਿਲਪੁਰ, ਜਨਰਲ ਸਕੱਤਰ ਸੁਰਿੰਦਰ ਕੌਰ ਹਕੂਮਤਪੁਰ,ਮੀਤ ਪ੍ਰਧਾਨ ਸੰਧਿਆ ਰਾਣੀ ਕਹਾਰਪੁਰ, ਆਸ਼ਾ ਰਾਣੀ ਲੰਗੇਰੀ, ਕੈਸ਼ੀਅਰ ਲਖਵਿੰਦਰ ਕੌਰ ਬਾੜੀਆਂ, ਗੁਰਮੀਤ ਕੌਰ ਮਨੋਲੀਆਂ, ਸਹਾਇਕ ਸਕੱਤਰ ਸੰਤੋਸ਼ ਰਾਣੀ ਸਕਰੂਲੀ, ਪ੍ਰੈਸ ਸਕੱਤਰ ਰਮੇਸ਼ ਕਾਤਾਂ, ਜਥੇਬੰਦਕ ਸਕੱਤਰ ਚਰਨਜੀਤ ਕੌਰ ਜੈਤਪੁਰ, ਪ੍ਰਚਾਰ ਸਕੱਤਰ ਪੂਜਾ ਰਾਣੀ ਪਾਲਦੀ ਨੂੰ ਚੁਣਿਆ ਗਿਆ