ਪੁਰੀ: ਭਗਵਾਨ ਜਗਨਨਾਥ ਦੀ ਰੱਥ ਯਾਤਰਾ ਲਈ ਲੱਖਾਂ ਸ਼ਰਧਾਲੂ ਪੁੱਜੇ

ਪੁਰੀ, 27 ਜੂਨ- ਭਗਵਾਨ ਜਗਨਨਾਥ ਦੀ ਸਾਲਾਨਾ ਰੱਥ ਯਾਤਰਾ ਲਈ ਸਮੁੰਦਰ ਕਿਨਾਰੇ ਸਥਿਤ ਤੀਰਥ ਸਥਾਨ ਪੁਰੀ ਵਿੱਚ ਸ਼ੁੱਕਰਵਾਰ ਨੂੰ ਲੱਖਾਂ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ, ਜਿਸ ਲਈ ਉੜੀਸਾ ਸਰਕਾਰ ਨੇ ਵਿਆਪਕ ਪ੍ਰਬੰਧ ਕੀਤੇ ਹਨ। ਪੁਲੀਸ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੱਕ ਲਗਭਗ ਇੱਕ ਲੱਖ ਲੋਕ ਪੁਰੀ ਪਹੁੰਚ ਚੁੱਕੇ ਹਨ ਅਤੇ ਅੱਜ ਸਵੇਰੇ ਇਹ ਗਿਣਤੀ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਕਿਹਾ ਦੇਸ਼ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂਆਂ ਦੇ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।

ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸਜੇਟੀਏ) ਦੇ ਮੁੱਖ ਪ੍ਰਸ਼ਾਸਕ ਅਰਬਿੰਦਾ ਪਾਧੀ ਨੇ ਕਿਹਾ, ‘‘ਮਹਾਪ੍ਰਭੂ (ਭਗਵਾਨ ਜਗਨਨਾਥ) ਦੀ ਕਿਰਪਾ ਨਾਲ, ਅਸੀਂ ਸ਼ੁੱਕਰਵਾਰ ਨੂੰ ਇੱਕ ਸੁਚਾਰੂ ਰੱਥ ਯਾਤਰਾ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸਾਨੂੰ ਸੇਵਕਾਂ ਤੋਂ ਪੂਰਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ। ਇਸ ਵੱਡੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।’’
ਇਸ ਦੌਰਾਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਅੱਠ ਕੰਪਨੀਆਂ ਸਮੇਤ ਲਗਭਗ 10,000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਨਾਲ ਸ਼ਹਿਰ ਨੂੰ ਭਾਰੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
 ਉੜੀਸਾ ਦੇ ਡੀਜੀਪੀ ਵਾਈ ਬੀ ਖੁਰਾਨੀਆ ਨੇ ਕਿਹਾ ਕਿ ਪਹਿਲੀ ਵਾਰ ਪੁਰੀ ਵਿੱਚ ਇੱਕ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਖੋਲ੍ਹਿਆ ਗਿਆ ਹੈ ਤਾਂ ਜੋ ਪੂਰੇ ਤਿਉਹਾਰ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਸਕੇ। ਪੁਰੀ ਵਿੱਚ ਅਤੇ 35 ਕਿਲੋਮੀਟਰ ਦੂਰ ਅਤੇ 13ਵੀਂ ਸਦੀ ਦੇ ਸੂਰਜ ਮੰਦਰ ਲਈ ਮਸ਼ਹੂਰ ਕੋਨਾਰਕ ਨੂੰ ਜਾਣ ਵਾਲੀਆਂ ਸੜਕਾਂ ’ਤੇ ਨਿਗਰਾਨੀ ਲਈ 275 ਤੋਂ ਵੱਧ ਏਆਈ-ਸਮਰੱਥ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਡੀਜੀਪੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦੇ ਸਨਾਈਪਰ ਮੰਦਰ ਦੇ ਸਾਹਮਣੇ ਗ੍ਰੈਂਡ ਰੋਡ ਦੇ ਨਾਲ ਛੱਤਾਂ ‘ਤੇ ਸਥਿਤੀ ਸੰਭਾਲਣਗੇ।