ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ
ਐਸ ਏ ਐਸ ਨਗਰ, 6 ਦਸੰਬਰ: ਨਗਰ ਨਿਗਮ ਦੀ ਟੀਮ ਵਲੋਂ ਔਹਿਰ ਵਿਚ ਹੁੰਦੇ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫੇਜ਼ 2, 3, ਬੀ 2, ਫੇਜ਼ 4, ਫੇਜ਼ 5 ਅਤੇ ਫੇਜ਼ 7 ਵਿਚ ਰੇਹੜੀਆਂ ਫੜੀਆਂ ਅਤੇ ਬਰਕਦੀਆਂ ਦੇ ਸਮਾਨ ਹਟਾਏ ਗਏ।
ਐਸ ਏ ਐਸ ਨਗਰ, 6 ਦਸੰਬਰ: ਨਗਰ ਨਿਗਮ ਦੀ ਟੀਮ ਵਲੋਂ ਔਹਿਰ ਵਿਚ ਹੁੰਦੇ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫੇਜ਼ 2, 3, ਬੀ 2, ਫੇਜ਼ 4, ਫੇਜ਼ 5 ਅਤੇ ਫੇਜ਼ 7 ਵਿਚ ਰੇਹੜੀਆਂ ਫੜੀਆਂ ਅਤੇ ਬਰਕਦੀਆਂ ਦੇ ਸਮਾਨ ਹਟਾਏ ਗਏ।
ਇਸ ਮੌਕੇ ਨਗਰ ਨਿਗਮ ਦੀ ਟੀਮ ਵਲੋਂ ਸੁਪਰਡੈਂਟ ਅਨਿਲ ਕੁਮਾਰ ਦੀ ਅਗਵਾਈ ਹੇਠ ਨਾਜਾਇਜ਼ ਕਬਜ਼ੇ ਹਟਾਏ ਗਏ। ਅਨਿਲ ਕੁਮਾਰ ਨੇ ਦੱਸਿਆ ਕਿ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਰੋਜ਼ਾਨਾ ਵੱਖ ਵੱਖ ਥਾਵਾਂ ਤੋਂ ਕਬਜ਼ੇ ਹਟਾਏ ਜਾਂਦੇ ਹਨ।
ਉਹਨਾਂ ਕਿਹਾ ਕਿ ਫੇਜ਼ 2 ਵਿੱਚ ਪੁਰਾਣਾ ਫਰਨੀਚਰ ਵੇਚਣ ਵਾਲਿਆਂ ਤੋਂ ਉਥੇ ਰਹਿਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਹਨਾਂ ਵਿਅਕਤੀਆਂ ਵਲੋਂ ਦਰਖਤਾਂ ਦੇ ਆਲੇ ਦੁਆਲੇ ਸਮਾਨ ਇਕੱਠਾ ਕਰਕੇ ਰੱਖਿਆ ਜਾਂਦਾ ਹੈ, ਜਿਸ ਕਰਕੇ ਦਰਖਤਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਸੀ। ਇਸ ਸੰਬੰਧੀ ਵਸਨੀਕਾਂ ਨੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਸੀ ਜਿਸਤੇ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਟੀਮ ਵਲੋਂ ਇਹ ਸਾਮਾਨ ਹਟਾ ਦਿੱਤਾ ਗਿਆ ਹੈ।