ਸੁਖਵੀਰ ਬਾਦਲ ਤੇ ਜਾਨਲੇਵਾ ਹਮਲਾ, ਅਧਿਆਪਕਾਂ ਤੇ ਲਾਠੀਚਾਰਜ ਦੀ ਕਰੀਮਪੁਰੀ ਵਲੋੰ ਨਿੰਦਿਆ

ਹੁਸ਼ਿਆਰਪੁਰ: ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਜਾਨਲੇਵਾ ਹਮਲੇ ਦੀ ਬਹੁਜਨ ਸਮਾਜ ਪਾਰਟੀ ਵੱਲੋਂ ਨਿੰਦਾ ਕੀਤੀ ਜਾਂਦੀ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੀ ਸਰਕਾਰ ਅਮਨ ਕਾਨੂੰਨ ਕਾਇਮ ਰੱਖਣ ਚ ਪੂਰੀ ਤਰਾਂ ਫੇਲ ਹੋਈ ਹੈ ਇਸ ਕਰਕੇ ਨਾ ਇਥੇ ਜਨਤਾ ਸੁਰੱਖਿਅਤ ਹੈ ਨਾ ਕੋਈ ਨੇਤਾ ਸੁਰੱਖਿਅਤ ਹੈ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਿਹਾ ਕਿ  ਸਰਕਾਰ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜੋ ਅਪਰਾਧੀਆਂ ਦੇ ਇੰਨੇ ਹੌਸਲੇ ਬੁਲੰਦ ਹੋਏ  ਉਹਨਾਂ ਦੀ ਲਗਾਮ ਕੱਸੀ ਜਾ ਸਕੇ।
 ਇਕ ਹੋਰ ਬਿਆਨ ਰਾਹੀਂ ਡਾ. ਕਰੀਮਪੁਰੀ ਨੇ ਆਪਣੀ ਨੌਕਰੀ ਦੀ ਜੁਆਈਨਿੰਗ ਲਈ ਰੋਸ ਪ੍ਰਦਰਸ਼ਨ ਕਰ ਰਹੇ ਈ.ਈ.ਟੀ ਅਧਿਆਪਕਾਂ ਤੇ ਪੁਲਿਸ ਵਲੋੰ ਅੱਥਰੂ ਗੈਸ ਛੱਡੇ ਜਾਣ ਅਤੇ ਲਾਠੀਚਾਰਜ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਅਵਾਜ ਨੂੰ ਡੰਡੇ ਨਾਲ ਦਵਾਉਣਾ ਚਾਹੁੰਦੀ ਹੈ ਜੋ ਕਿ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ ।