ਸਕੂਲ ਚ ਅਧਿਆਪਕ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਤੋਂ ਬਾਅਦ ਬੱਚੇ ਨੇ ਨਿਗਲਿਆ ਜਹਿਰ

ਰਾਜਪੁਰਾ: ਰਾਜਪੁਰਾ ਦੇ ਨੇੜਲੇ ਪਿੰਡ ਮਾਣਕਪੁਰ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਸੱਤਵੀਂ ਜਮਾਤ ਵਿੱਚ ਵਾਲੇ ਬੱਚੇ ਨੇ ਅਧਿਆਪਕਾਂ ਦੀ ਗੱਲਾਂ ਤੋਂ ਪਰੇਸ਼ਾਨ ਹੋਣ ਤੋਂ ਬਾਅਦ ਜ਼ਹਿਰ ਨਿਗਲ ਲਿਆ ਜੋ ਨੀਲਮ ਹਸਪਤਾਲ ਦੇ ਆਈਸੀਯੂ ਵਿੱਚ ਜੇਰੇ ਇਲਾਜ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੀੜਿਤ ਵਿਦਿਆਰਥੀ ਦੇ ਪਿਤਾ ਪਰਵਿੰਦਰ ਸਿੰਘ ਵਾਸੀ ਪਿੰਡ ਉੜਦਨ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਦਿਲਜੋਤ ਸਿੰਘ ਜਿਸ ਦੀ ਉਮਰ 12 ਸਾਲ ਜੋ ਕਿ ਮਾਣਕਪੁਰ ਦੇ ਗਾਰਡਨ ਵੈਲੀ ਸਕੂਲ ਵਿੱਚ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ ਉਹਨਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਸਾਡੇ ਬੱਚੇ ਦੀ ਸਕੂਲ ਵਿੱਚ ਹੀ ਕਿਸੇ ਬੱਚੇ ਨਾਲ ਲੜਾਈ ਹੋ ਗਈ ਸੀ|

 ਜਿਸ ਤੋਂ ਬਾਅਦ ਅੱਜ ਉਸ ਨੂੰ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਸਕੂਲ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਵੱਲੋਂ ਮਾਨਸਿਕ ਤੌਰ ਤੇ ਟੋਰਚਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੇਰੇ ਵਰਗੇ ਬੱਚੇ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਬੱਚੇ ਨੇ ਗੁੱਸੇ ਵਿੱਚ ਆ ਕੇ ਘਰੇ ਪਈ ਕੀਟਨਾਸ਼ਕ ਦਵਾਈ ਨਿਗਲ ਲਈ ਬੱਚੇ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਜਪੁਰਾ ਕਿਸੇ ਕੰਮ ਲਈ ਗਏ ਸਨ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਦਾ ਬੱਚਾ ਘਰ ਦੇ ਬਾਹਰ ਖੜ ਕੇ ਉਲਟੀਆਂ ਕਰ ਰਿਹਾ ਸੀ ਉਲਟੀਆਂ ਵਿੱਚ ਝੁਗ ਅਤੇ ਕੀਟ ਨਾਸ਼ਕ ਦਵਾਈ ਦੀ ਮੁਸ਼ਕ ਆ ਰਹੀ ਸੀ|
 ਜਦੋਂ ਬੱਚੇ ਨੂੰ ਪੁੱਛਿਆ ਕਿ ਉਸਨੇ ਕੀ ਖਾਦਾ ਤਾਂ ਉਸ ਨੇ ਕਿਹਾ ਕਿ ਮੈਨੂੰ ਅੱਜ ਸਕੂਲ ਤੋਂ ਤੰਗ ਪਰੇਸ਼ਾਨ ਕੀਤਾ ਗਿਆ ਸੀ ਮੈਂ ਹੁਣ ਨਹੀਂ ਰਹਿਣਾ ਜਿਸ ਤੋਂ ਬਾਅਦ ਪੀੜਿਤ ਬੱਚੇ ਦੇ ਪਿਤਾ ਨੇ ਆਪਣੇ ਗਵਾਂਡੀਆਂ ਨੂੰ ਬੁਲਾ ਕੇ ਉਸਨੂੰ ਆਪਣੀ ਗੱਡੀ ਵਿੱਚ ਪਾ ਕੇ ਬਨੂੰੜ ਨੇੜਲੇ ਨੀਲਮ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਆਈਸੀਯੂ ਵਿੱਚ ਭਰਤੀ ਕਰ ਦਿੱਤਾ ਗਿਆ ਜਿੱਥੇ ਬੱਚਾ ਜੇਰੇ ਇਲਾਜ ਹੈ
ਇਸ ਬਾਰੇ ਜਦੋਂ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦੀ ਹਾਲਤ ਠੀਕ ਨਾ ਦੱਸਦਿਆਂ ਕਿਹਾ ਕਿ ਉਹ ਹਾਲ ਬਿਆਨ ਨਹੀਂ ਦੇ ਸਕਦਾ ਥਾਣਾ ਮੁਖੀ ਬਨੂੜ ਦਾ ਕਹਿਣਾ ਹੈ ਕਿ ਬੱਚੇ ਦੇ ਬਿਆਨਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।