ਬਾਬਾ ਵਜ਼ੀਰ ਸਿੰਘ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਐਨ ਐਸ ਐਸ ਕੈਂਪ ਦਾ ਸਮਾਪਤੀ ਸਮਾਗਮ
ਨਵਾਂਸ਼ਹਿਰ - ਸਥਾਨਕ ਬਾਬਾ ਵਜ਼ੀਰ ਸਿੰਘ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਹਫ਼ਤਾ ਭਰ ਚੱਲਿਆਂ ਐਨ ਐਸ ਐਸ ਦਾ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ।ਐਨ ਐਸ ਐਸ ਵਲੰਟਟੀਅਰਾਂ ਨੇ ਸਮਾਜ ਸੇਵਾ ਹਿੱਤ ਸਕੂਲ ਕੈਂਪਸ ਅਤੇ ਸੈਣੀ ਕਲੋਨੀ ਨਵਾਂ ਸ਼ਹਿਰ ਦੀਆਂ ਗਲੀਆਂ ਦੀ ਸਫਾਈ ਕੀਤੀ|

ਇਸ ਤੋਂ ਇਲਾਵਾ “ਆਸ ਸੋਸ਼ਲ ਸਰਵਿਸ ਸੋਸਾਇਟੀ” ਦੇ ਸਹਿਯੋਗ ਨਾਲ੍ਹ ਆਰ.ਕੇ.ਆਰੀਆ ਕਾਲਜ ਵਿਖੇ ਬੂਟਿਆਂ ਦੇ ਰੱਖ ਰਖਾਵ ਦੀ ਟ੍ਰੇਨਿੰਗ ਹਾਸਲ ਕੀਤੀ ਅਤੇ ਵਿਸੇਸ਼ ਯੋਗਦਾਨ ਪਾਇਆ।
ਕੈਂਪ ਦੇ ਦੌਰਾਨ ਰੋਜਾਨਾ ਸਮਾਜ ਸੇਵੀ ਸਖਸ਼ੀਅਤਾਂ ਜਿਨ੍ਹਾਂ ਵਿੱਚ ਪਰਵੀਨ ਕੁਮਾਰ ਪੁਲਿਸ ਟਰੈਫਿਕ ਟ੍ਰੇਨਿੰਗ , ਗੁਰਬਖਸ਼ ਸਿੰਘ ਖਾਲਸਾ, ਜਸਪਾਲ ਸਿੰਘ ਜੀ ਗਿੱਦਾ, ਡਾ:ਅਜੈ ਬੱਗਾ , ਹਰਪ੍ਭਮਹਿਲ ਸਿੰਘ , ਨਰਿੰਦਰਪਾਲ ਆਦਿ ਨੇ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਅਤੇ ਉੱਚਾ ਸੁੱਚਾ ਜੀਵਨ ਜਿਉਣ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਕੈਂਪ ਦੇ ਆਖਰੀ ਦਿਨ ਮੱਖਣ ਸਿੰਘ ਗਰੇਵਾਲ ਪ੍ਧਾਨ ਸ੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ ਤੇ ਸੁਖਵਿੰਦਰ ਸਿੰਘ ਥਾਂਦੀ ਮੈਬਰ ਸਕੂਲ ਪ੍ਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ । ਮੱਖਣ ਸਿੰਘ ਗਰੇਵਾਲ ਨੇ ਸਕੂਲ ਨੂੰ ਖੁੱਲੇ ਦਿਲ ਨਾਲ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਚਨ ਦਿੱਤਾ। ਇਸ ਮੌਕੇ ਬਿਕਰਮਜੀਤ ਸਿੰਘ ,ਪ੍ਰਿੰਸੀਪਲ ਜਸਵੀਰ ਸਿੰਘ, ਸੁਖਜਿੰਦਰ ਸਿੰਘ ਸੁਰਜੀਤ ਕੌਰ ਤੇ ਸੰਦੀਪ ਕੌਰ ਹਾਜ਼ਰ ਸਨ।