ਦੋ ਦਿਨਾਂ ਸਾਲਾਨਾ ਜੋੜ ਮੇਲਾ 30 ਨਵੰਬਰ ਅਤੇ 1 ਦਸੰਬਰ ਨੂੰ ਕਰਵਾਇਆ ਜਾਵੇਗਾ/ਸਾਈਂ ਅਵਿਨਾਸ਼ ਸ਼ਾਹ ਕਾਦਰੀ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਵਿਖੇ ਦਰਬਾਰ ਸਖੀ ਸੁਲਤਾਨ ਲੱਖ ਦਾਤਾ ਪੀਰ ਜੀ ਸਾਈਂ ਜੋਗਿੰਦਰ ਸ਼ਾਹ ਕਾਦਰੀ ਜੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਈਂ ਅਵਿਨਾਸ਼ ਸ਼ਾਹ ਕਾਦਰੀ ਜੀ ਦੀ ਅਗਵਾਈ ਹੇਠ 30 ਨਵੰਬਰ ਅਤੇ 1 ਦਸੰਬਰ ਨੂੰ ਦੋ ਦਿਨਾਂ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵ ਨਾਲ ਕਰਵਾਇਆ ਜਾ ਰਿਹਾ ਹੈ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਂ ਅਵਿਨਾਸ਼ ਸ਼ਾਹ ਜੀ ਕਾਦਰੀ ਨੇ ਦੱਸਿਆ ਕਿ ਇਸ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਝੰਡਾ ਚੜ੍ਹਾਉਣ ਦੀ ਰਸਮ 30 ਨਵੰਬਰ ਨੂੰ  ਸ਼ਾਮ 4 ਵਜੇ ਅਤੇ ਚਿਰਾਗ ਦੀ ਰਸਮ 5 ਵਜੇ ਅਦਾ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ 1 ਦਸੰਬਰ ਨੂੰ ਸਵੇਰੇ 10 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਦੇਰ ਸ਼ਾਮ ਤੱਕ ਪ੍ਰਮੁੱਖ ਕਵਾਲ ਅਤੇ ਗਾਇਕ ਆਪਣੀਆਂ ਕੱਵਾਲੀਆਂ ਅਤੇ ਗੀਤਾਂ ਰਾਹੀਂ ਸੰਗਤਾਂ ਨੂੰ  ਨਿਹਾਲ ਕਰਨਗੇ|
 ਇਸ ਮੌਕੇ ਵੱਖ-ਵੱਖ ਦਰਬਾਰਾਂ ਤੋਂ ਪੀਰ ਫਕੀਰ ਅਤੇ ਮਹਾਂਪੁਰਸ਼ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਦਰਬਾਰ 'ਚ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ| ਇਸ ਮੌਕੇ ਵਿਸੇਸ਼ ਤੌਰ ਤੇ  ਸੰਗਤਾਂ ਨੂੰ ਭੋਜਨ ਪ੍ਰਸ਼ਾਦ ਵੀ ਨਿਰੰਤਰ ਵਰਤਾਇਆ ਜਾਵੇਗਾ।