ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਲੋਕ ਨਾਚਾਂ ਤੇ ਲੋਕ ਗੀਤਾਂ ਨਾਲ ਕੀਤਾ ਜਾ ਰਿਹੈ ਮਨੋਰੰਜਨ

ਪਟਿਆਲਾ, 22 ਨਵੰਬਰ: ਇਥੇ ਜਾਰੀ 68ਵੀਂਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਦੌਰਾਨ ਪਹੁੰਚੇ ਮਹਿਮਾਨ ਖਿਡਾਰੀ ਅਤੇ ਕੋਚ ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ।

ਪਟਿਆਲਾ, 22 ਨਵੰਬਰ: ਇਥੇ ਜਾਰੀ 68ਵੀਂਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਦੌਰਾਨ ਪਹੁੰਚੇ ਮਹਿਮਾਨ ਖਿਡਾਰੀ ਅਤੇ ਕੋਚ ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ। 
ਸੱਭਿਆਚਾਰਕ ਪ੍ਰੋਗਰਾਮ ਕੋਆਰਡੀਨੇਟਰ ਪ੍ਰਿੰਸੀਪਲ ਡਾ: ਕਰਮਜੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਅਤੇ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਓਲਡ ਪੁਲਿਸ ਲਾਈਨ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਨਿਗਰਾਨੀ ਅਧੀਨ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪੰਜਾਬ ਦੇ ਸੱਭਿਆਚਾਰ ਲੋਕ ਨਾਚਾਂ ਅਤੇ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ। 
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨ, ਸਰਕਾਰੀ ਸੀਨੀਅਰ ਸੈਕੰਡਰੀ ਸਿਵਲ ਲਾਇਨਜ਼ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀਆਂ ਕੁੜੀਆਂ ਨੇ ਮਿਲ ਕੇ ਲੋਕ ਗੀਤ 'ਮਿਰਜ਼ਾ' ਤੇ ਕੋਰੀਓਗ੍ਰਾਫੀ ਕੀਤੀ ਅਤੇ 'ਮਿਰਜ਼ਾ' ਲੋਕ ਗੀਤ ਬਲਜੀਤ ਕੌਰ ਨੇ ਉੱਚੀ ਹੇਕ ਨਾਲ ਗਾਇਆ। 
ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਦੀ ਅਗਵਾਈ ਅਤੇ ਸੰਗੀਤ ਅਧਿਆਪਕ ਪਰਗਟ ਸਿੰਘ ਦੀ ਦੇਖ ਰੇਖ ਹੇਠ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੇ ਬੱਚਿਆਂ ਨੇ ਪੰਜਾਬੀ ਲੋਕ ਨਾਚ ਮਲਵਈ ਗਿੱਧਾ ਪਾ ਕੇ ਬਾਹਰੀ ਰਾਜਾਂ ਦੇ ਬੱਚਿਆਂ ਨੂੰ ਵੀ ਝੂਮਣ ਲਾ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਨੌਰ ਦੀਆਂ ਕੁੜੀਆਂ ਨੇ ਪੰਜਾਬੀ ਲੋਕ ਨਾਚ 'ਲੁੱਡੀ' ਦੀ ਪੇਸ਼ਕਾਰੀ ਬਾ-ਕਮਾਲ ਕੀਤੀ| ਜਿਸ ਨਾਲ ਖਿਡਾਰਨਾਂ ਅਤੇ ਅਤੇ ਮਹਿਲਾ ਕੋਚਾਂ ਦੇ ਵੀ ਪੈਰ ਨੱਚਣ ਲਈ ਆਪਣੇ-ਆਪ ਉੱਠ ਗਏ।