
ਅੱਜ ਆਰੀਆ ਸਮਾਜ ਖਰੜ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ "ਮਹਿਲਾ ਆਰਿਆਥੌਨ" ਦਾ ਆਯੋਜਨ ਕਰਵਾਇਆ ਗਿਆ।
ਐਸਏਐਸ ਮੋਹਾਲੀ- ਅੱਜ ਆਰੀਆ ਸਮਾਜ ਖਰੜ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ "ਮਹਿਲਾ ਆਰਿਆਥੌਨ" ਦਾ ਆਯੋਜਨ ਸਤ੍ਰੀ ਆਰੀਆ ਸਮਾਜ ਦੀ ਪ੍ਰਧਾਨ ਸਪਨਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਇਵੈਂਟ ਬਾਰੇ ਜਾਣਕਾਰੀ ਆਰੀਆ ਸਮਾਜ ਖਰੜ ਦੇ ਪ੍ਰੈਸ ਸਕੱਤਰ ਸ਼੍ਰੀ ਰੋਹਿਤ ਮਿਸ਼ਰਾ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦਿੱਤੀ ਗਈ।
ਐਸਏਐਸ ਮੋਹਾਲੀ- ਅੱਜ ਆਰੀਆ ਸਮਾਜ ਖਰੜ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ "ਮਹਿਲਾ ਆਰਿਆਥੌਨ" ਦਾ ਆਯੋਜਨ ਸਤ੍ਰੀ ਆਰੀਆ ਸਮਾਜ ਦੀ ਪ੍ਰਧਾਨ ਸਪਨਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਇਵੈਂਟ ਬਾਰੇ ਜਾਣਕਾਰੀ ਆਰੀਆ ਸਮਾਜ ਖਰੜ ਦੇ ਪ੍ਰੈਸ ਸਕੱਤਰ ਸ਼੍ਰੀ ਰੋਹਿਤ ਮਿਸ਼ਰਾ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦਿੱਤੀ ਗਈ।
ਇਹ ਵਿਸ਼ੇਸ਼ ਮਹਿਲਾ ਦੌੜ ਸ਼੍ਰੀ ਰਾਮ ਭਵਨ, ਖਰੜ ਤੋਂ ਜਮੁਨਾ ਅਪਾਰਟਮੈਂਟ, ਖਰੜ ਤੱਕ ਆਯੋਜਿਤ ਕੀਤੀ ਗਈ, ਜਿਸ ਨੂੰ ਨਗਰ ਕੌਸ਼ਲ ਖਰੜ ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਲੋਂਗਿਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੁਕਾਬਲਾ ਚਾਰ ਉਮਰ ਵਰਗਾਂ ਵਿੱਚ ਕਰਵਾਇਆ ਗਿਆ:
1. 15 ਤੋਂ 25 ਸਾਲ
o ਪਹਿਲਾ ਸਥਾਨ: ਵੈਸ਼ਣਵੀ ਕੁਮਾਰੀ
o ਦੂਜਾ ਸਥਾਨ: ਰਮਨਦੀਪ ਕੌਰ
o ਤੀਜਾ ਸਥਾਨ: ਨੈਨਾ ਕਸ਼ਯਪ
2. 25 ਤੋਂ 35 ਸਾਲ
o ਪਹਿਲਾ ਸਥਾਨ: ਡਾ. ਮਨੁ
o ਦੂਜਾ ਸਥਾਨ: ਸੋਨਮ ਬੱਗਾ
o ਤੀਜਾ ਸਥਾਨ: ਕਿਰਣ
3. 35 ਤੋਂ 50 ਸਾਲ
o ਪਹਿਲਾ ਸਥਾਨ: ਕਵਿਤਾ ਉਪਾਧਯਾਏ
o ਦੂਜਾ ਸਥਾਨ: ਰੇਖਾ ਗੋਇਲ
o ਤੀਜਾ ਸਥਾਨ: ਰਮਨਦੀਪ ਕੌਰ
4. 50 ਸਾਲ ਤੋਂ ਉੱਪਰ
o ਪਹਿਲਾ ਸਥਾਨ: ਆਰਤੀ ਗਰਗ
o ਦੂਜਾ ਸਥਾਨ: ਪ੍ਰਵੇਸ਼ ਭਾਰਤੀ
o ਤੀਜਾ ਸਥਾਨ: ਵਿਜੈਲਕਸ਼ਮੀ
ਇਸ ਵਿਸ਼ੇਸ਼ ਮਹਿਲਾ ਆਰਿਆਥੌਨ ਵਿੱਚ 95 ਸਾਲਾ ਮਾਤਾ ਜੀ ਤਾਰਾਵਤੀ ਨੇ ਵੀ ਹਿੱਸਾ ਲਿਆ, ਜੋ ਕਿ ਸਭ ਤੋਂ ਵਧ ਉਮਰ ਦੀ ਭਾਗੀਦਾਰ ਸਨ। ਉਨ੍ਹਾਂ ਦੀ ਅਤੁੱਲਨੀਆਂ ਉਰਜਾ ਅਤੇ ਜ਼ਜ਼ਬੇ ਨੂੰ ਸਨਮਾਨਤ ਕਰਦਿਆਂ, ਆਰੀਆ ਸਮਾਜ ਨੇ ਉਨ੍ਹਾਂ ਨੂੰ ਵਿਸ਼ੇਸ਼ ਇਨਾਮ ਦਿੱਤਾ।
ਇਸ ਤੋਂ ਇਲਾਵਾ, ਗੁਰਚਰਨ ਕੌਰ, ਕੰਮਲੇਸ਼ ਮਹੇਤਾ, ਹਰਬੰਸ਼ ਕੌਰ, ਕੰਤਾ ਸਿੰਗਲਾ, ਇੰਦੂ ਬਾਲਾ, ਸਰੋਜ ਬਾਲਾ ਅਤੇ ਸੁਨੀਤਾ ਰਾਣਾ ਨੂੰ ਸੰਤਵਨਾ ਇਨਾਮ ਦਿੱਤੇ ਗਏ।
ਇਸ ਆਯੋਜਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਆਰੀਆ ਸਮਾਜ ਖਰੜ ਦੇ ਪ੍ਰਧਾਨ ਵਿਕਾਸ ਗਰਗ, ਵਿਸ਼ਵ ਬੰਧੂ ਆਰੀਆ, ਡੀ.ਐਸ.ਪੀ. ਕਰਨੈਲ ਸਿੰਘ, ਪੂਜਾ ਗਰਗ, ਪੂਨਮ ਸਿੰਗਲਾ, ਰਵਿੰਦਰ ਖੰਨਾ, ਵਿਨੀਤ (ਬਿੱਟੂ) ਜੈਨ, ਪੰਕਜ ਚੱਢਾ, ਤਿਲਕ ਰਾਜ, ਸੌਰਭ ਗੁਪਤਾ, ਵਿਨੋਦ ਰਾਵਤ, ਜਤਿੰਦਰ ਗੁਪਤਾ, ਅਰਵਿੰਦ ਕੰਠਵਾਲ, ਅਮਨ ਗਰਗ, ਅਰੁਣ ਜਿੰਦਲ, ਅਮਿਤ ਕਾਲੀਆ, ਸਾਹਿਲ ਗਰਗ, ਮਹੇਸ਼ ਚੌਧਰੀ ਅਤੇ ਜਮੁਨਾ ਅਪਾਰਟਮੈਂਟ ਦੀ ਟੀਮ ਮੌਜੂਦ ਰਹੀ।
ਆਰੀਆ ਸਮਾਜ ਖਰੜ ਇਸ ਸਫਲ ਆਯੋਜਨ ਲਈ ਸਭ ਭਾਗੀਦਾਰਾਂ, ਆਯੋਜਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਾ ਹੈ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਆਪਣੇ ਵਚਨ ਨੂੰ ਦੁਹਰਾਉਂਦਾ ਹੈ।
