ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ
ਗੜ੍ਹਸ਼ੰਕਰ 21-11-2024: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਖੇਤੀਬਾੜੀ ਵਿਭਾਗ ਗੜ੍ਹਸ਼ੰਕਰ ਵਲ੍ਹੋਂ ਖੇਤੀਬਾੜੀ ਅਫ਼ਸਰ ਸ਼੍ਰੀ ਸੁਖਜਿੰਦਰ ਪਾਲ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸ਼੍ਰੀ ਸੁਨੀਲ ਕੁਮਾਰ AEO ਦੀ ਯੋਗ ਅਗਵਾਈ ਹੇਠ ਪਰਾਲ਼ੀ ਪ੍ਰਬੰਧਨ ਅਤੇ ਪਰਾਲੀ ਸਾੜਨ ਤੋਂ ਹੋ ਰਹੇ ਪ੍ਰਦੂਸ਼ਣ ਸਬੰਧੀ ਜਾਗਰੂਕਤਾ ਲਈ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਰਾਈਟਿੰਗ ਦੇ ਮੁਕਾਬਲੇ ਕਰਾਏ ਗਏ|

ਜਿਸ ਵਿੱਚ ਤਕਰੀਬਨ 52 ਸਕੂਲੀ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ, ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਮਨਜੋਤ ਕੌਰ, ਦੂਜੇ ਨੰਬਰ ਤੇ ਕਾਜਲ ਤੇ ਤੀਜੇ ਨੰਬਰ ਨਿਸ਼ਾ ਰਹੀ। ਖੇਤੀਬਾੜੀ ਵਿਭਾਗ ਵਲ੍ਹੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ,ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਗਈ| ਇਸ ਸਮੇਂ ਖੇਤੀਬਾੜੀ ਵਿਭਾਗ ਵੱਲ੍ਹੋਂ ਸ੍ਰ ਬਹਾਦਰ ਸਿੰਘ ਖੇਤੀਬਾੜੀ ਇੰਸਪੈਕਟਰ ਤੇ ਫੀਲਡ ਅਫਸਰ ਸ਼੍ਰੀ ਸੱਤਪਾਲ ਜੀ ਵੱਲ੍ਹੋਂ ਪਰਾਲ਼ੀ ਜਾਲਣ ਦੇ ਨੁਕਸਾਨ ਸਬੰਧੀ ਅਤੇ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਮੇਂ ਸਕੂਲ ਦੀ ਕਮੇਟੀ ਦੇ ਚੇਅਰਮੈਨ ਸ਼੍ਰੀ ਅਵਤਾਰ ਸਿੰਘ ਜੀ, ਸਕੂਲ ਦੇ ਸਟਾਫ਼ ਵੱਲ੍ਹੋਂ ਲੈਕਚਰਾਰ ਮੁਕੇਸ਼ ਕੁਮਾਰ, ਕੁਲਵਿੰਦਰ ਕੌਰ, ਜਸਵੀਰ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਸੁਨੀਤਾ ਕੁਮਾਰੀ, ਦੀਪਕ ਕੌਸ਼ਲ, ਪੂਜਾ ਭਾਟੀਆ, ਕਮਲਜੀਤ ਕੌਰ, ਸੀਮਾ, ਮਧੂ ਸੰਬਿਆਲ ਅਤੇ ਕੈਂਪਸ ਮੈਨੇਜਰ ਕੈਪਟਨ ਸੁਰਿੰਦਰ ਕੁਮਾਰ ਜੀ ਆਦਿ ਹਾਜ਼ਰ ਸਨ।