
ਬੱਬੀ ਬਾਦਲ ਫਾਊਡੇਸ਼ਨ ਵੱਲੋਂ ਬੱਬੀ ਬਾਦਲ ਦੇ ਜਨਮ ਦਿਨ ਮੌਕੇ ਰੁੱਖ ਲਗਾਏ - ਖੈਰਪੁਰ
ਮੋਹਾਲੀ- ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ਼ ਮੋਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਬੁਲਾਰੇ ਸ ਹਰਸੁਖਇੰਦਰ ਸਿੰਘ ਬਬੀ ਬਾਦਲ ਜੀ ਅਤੇ ਸ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ ਗਈ।
ਮੋਹਾਲੀ- ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ਼ ਮੋਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਬੁਲਾਰੇ ਸ ਹਰਸੁਖਇੰਦਰ ਸਿੰਘ ਬਬੀ ਬਾਦਲ ਜੀ ਅਤੇ ਸ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ ਗਈ।
ਇਸ ਮੌਕੇ ਐਨ.ਸੀ.ਸੀ ਇੰਚਾਰਜ ਪ੍ਰੋਫੈਸਰ ਸੁੱਖਵਿੰਦਰ ਸਿੰਘ ਅਤੇ ਸ਼੍ਰੀ ਤਿਲਕ ਰਾਜ ਮਾਣਯੋਗ ਪ੍ਰੈਸ ਰਿਪੋਰਟਰ ਮੋਹਾਲੀ ਜੀ ਨੇ ਦੱਸਿਆ ਕਿ ਮਾਣਯੋਗ ਵਾਇਸ ਪ੍ਰਿਸੀਪਲ ਮੈਮ ਗੁਨਜੀਤ ਕੌਰ ਜੀ ਦੀ ਅਗਵਾਈ ਦੇ ਵਿੱਚ ਬੱਬੀ ਬਾਦਲ ਜੀ ਵੱਲੋਂ ਆਪਣੇ ਜਨਮਦਿਨ ਨੂੰ ਮੁੱਖ ਰੱਖਦੇ ਹੋਏ ਕਾਲਜ਼ ਦੇ ਗਰਾਉਂਡ ਦੇ ਵਿੱਚ ਫਲਦਾਰ ਬੂਟੇ ਲਗਾਏ ਗਏ। ਬੱਬੀ ਬਾਦਲ ਜੀ ਨੇ ਬਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਦੀ ਅਪੀਲ ਕੀਤੀ।
ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਜਨਰਲ ਸਕੱਤਰ ਬੱਬੀ ਬਾਦਲ ਫਾਊਡੇਸ਼ਨ ਪੰਜਾਬ ਨੇ ਕਿਹਾ ਕਿ ਉਹਨਾਂ ਸ਼ਹੀਦ ਹਰਮਿੰਦਰਪਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਅਤੇ ਉਹਨਾਂ ਦੀ ਸ਼ਹਾਦਤ ਨੂੰ ਵੀ ਸਲਾਮ ਕੀਤਾ ਤੇ ਕਾਲਜ ਦਾ ਦੌਰਾ ਵੀ ਕੀਤਾ। ਉਹਨਾਂ ਆਪਣੇ ਜਨਮਦਿਨ ਮੌਕੇ ਬੱਚਿਆਂ ਨੂੰ ਮਿਠਿਆਈਆਂ ਵੰਡੀਆਂ ਅਤੇ ਕੇਕ ਵੀ ਕੱਟਿਆ।
ਬੱਬੀ ਬਾਦਲ ਜੀ ਦਾ ਐਨ ਸੀ ਸੀ ਦੀ ਟੁੱਕੜੀ ਵੱਲੋਂ ਨਿਘਾ ਸਵਾਗਤ ਵੀ ਕੀਤਾ ਗਿਆ। ਬੱਬੀ ਬਾਦਲ ਜੀ ਵੱਲੋਂ ਸਟਾਫ਼ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ। ਵਾਈਸ ਪ੍ਰਿਸੀਪਲ ਜੀ ਵੱਲੋ ਮੁੱਖ ਮਹਿਮਾਨ ਵੱਜੋਂ ਪਹੁੰਚੇ ਬੱਬੀ ਬਾਦਲ ਜੀ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪ੍ਰੋ. ਅਸ਼ੀਸ ਵਾਜਪਾਈ ਪ੍ਰੋਗਰਾਮੀਗ ਅਫ਼ਸਰ ਐਨ. ਐਸ. ਐਸ, ਪ੍ਰੋ. ਅਮਨਦੀਪ ਸਿੰਘ ਢੀਡਸਾ, ਪ੍ਰੋ. ਨਵਦੀਪ ਸਿੰਘ, ਦਵਿੰਦਰ ਕੁਮਾਰ ਸੰਪਾਦਕ ਪੈਗ਼ਾਮ ਏ ਜਗਤ, ਸਤਪਾਲ ਵਾਟਸਨ ਸੰਪਾਦਕ ਨਿਊਜ਼ ਓਨ ਰਡਾਰ, ਪ੍ਰੋ. ਰਸਮੀ ਪ੍ਰਭਾਕਰ, ਡਾ. ਸਰਵਜੀਤ ਕੌਰ, ਪ੍ਰੋ. ਨਿਸ਼ਠਾ ਤ੍ਰਿਪਾਠੀ, ਪ੍ਰੋ. ਮੋਨਿਕਾ ਸਰਹਦੀ, ਪ੍ਰਿਸ ਸ਼ਾਹ (ਉਘੇ ਸਮਾਜ ਸੇਵੀ ਚੰਡੀਗੜ੍ਹ), ਹਰਵਿੰਦਰ ਸਿੰਘ ਬਡਾਲੀ, ਰਣਜੀਤ ਸਿੰਘ ਬਰਾੜ, ਸਰਪੰਚ ਇਕਵਾਲ ਸਿੰਘ ਜੁਝਾਰ ਨਗਰ, ਹਰਜਿੰਦਰ ਸਿੰਘ, ਜੈਲਦਾਰ ਸਾਬ, ਆਦਿ ਹਾਜ਼ਰ ਸਨ।
