ਪੰਜਾਬ ਦੀਆਂ ਲੜਕੀਆਂ ਪ੍ਰੀ ਸਬਰੋਤੋ ਕੱਪ 'ਚ ਬਣੀਆਂ ਚੈਂਪੀਅਨ

ਮਾਹਿਲਪੁਰ- ਫੁੱਟਬਾਲ ਦੀ ਦੁਨੀਆਂ ਵਿੱਚ ਮਾਹਿਲਪੁਰ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਇਲਾਕਾ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਗੁੜ੍ਹਤੀ ਦੇਣ ਵਾਲੀ ਮਾਂ ਕਿਸੇ ਨਾ ਕਿਸੇ ਉੱਘੇ ਫੁਟਬਾਲਰ ਦੀ ਦਾਦੀ, ਮਾਂ, ਭੈਣ, ਭਰਜਾਈ ਜਾਂ ਮਾਤਾ ਹੁੰਦੀ ਹੈ। ਇਸ ਕਰਕੇ ਇਲਾਕੇ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਫੁੱਟਬਾਲ ਵਿਰਸੇ ਵਿੱਚ ਹੀ ਮਿਲ ਜਾਂਦਾ ਹੈ। ਚਾਹੇ ਉਹ ਵੱਡਾ ਹੋ ਕੇ ਖੇਡੇ ਜਾਂ ਨਾ ਖੇਡੇ।

ਮਾਹਿਲਪੁਰ- ਫੁੱਟਬਾਲ ਦੀ ਦੁਨੀਆਂ ਵਿੱਚ ਮਾਹਿਲਪੁਰ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਇਲਾਕਾ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਗੁੜ੍ਹਤੀ ਦੇਣ ਵਾਲੀ ਮਾਂ ਕਿਸੇ ਨਾ ਕਿਸੇ ਉੱਘੇ ਫੁਟਬਾਲਰ ਦੀ ਦਾਦੀ, ਮਾਂ, ਭੈਣ, ਭਰਜਾਈ ਜਾਂ ਮਾਤਾ ਹੁੰਦੀ ਹੈ। ਇਸ ਕਰਕੇ ਇਲਾਕੇ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਫੁੱਟਬਾਲ ਵਿਰਸੇ ਵਿੱਚ ਹੀ ਮਿਲ ਜਾਂਦਾ ਹੈ। ਚਾਹੇ ਉਹ ਵੱਡਾ ਹੋ ਕੇ ਖੇਡੇ ਜਾਂ ਨਾ ਖੇਡੇ। ਲੜਕੀਆਂ ਦੀ ਗੱਲ ਕਰੀਏ ਤਾਂ ਭਾਰਤ ਦੀ ਇੱਕੋ ਇੱਕ ਮਹਿਲਾ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ ਸਾਈਪਰਸ ਕਲੱਬ ਵਿੱਚ ਮੁੱਖ ਮੰਤਰੀ ਪੱਧਰ ਤੇ ਸ਼ਾਨਦਾਰ ਖੇਡ ਖੇਡ ਰਹੀ ਹੈ।
     ਜੁਲਾਈ ,2025 ਵਿੱਚ ਆਈਸੀਐਸਈ ਪ੍ਰੀ ਸਬਰੋਤੋ ਕੱਪ ਦਾ ਆਯੋਜਨ ਮਹਾਰਾਸ਼ਟਰ ਦੇ ਸ਼ਹਿਰ ਜਗਰਾਓਂ ਵਿੱਚ ਕੀਤਾ ਗਿਆ। ਜਿੱਥੇ ਪੂਰੇ ਭਾਰਤ ਵਿੱਚੋਂ ਨੌ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇੱਥੇ ਖੇਡੇ ਗਏ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਚੋਣ ਇੰਟਰਨੈਸ਼ਨਲ ਸਬਰੋਤੋ ਕੱਪ ਲਈ ਕਰਵਾ ਲਈ। ਇੰਟਰਨੈਸ਼ਨਲ ਸਬਰੋਤੋਂ ਕੱਪ ਵਿੱਚ ਵਿਦੇਸ਼ੀ ਟੀਮਾਂ ਵੀ ਭਾਗ ਲੈਂਦੀਆਂ ਹਨ। ਇਸ ਜਿੱਤ ਨਾਲ ਪੰਜਾਬ ਦਾ ਖੇਡ ਜਗਤ ਵਿੱਚ ਮਾਣ ਵਧਿਆ ਜਿਸ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਇਹਨਾਂ ਖਿਡਾਰਨਾਂ ਨੂੰ ਵਿਸ਼ੇਸ਼ ਤੌਰ ਤੇ ਸ਼ਾਬਾਸ਼ ਦਿੱਤੀ।
   ਪਹਿਲੇ ਸੈਮੀਫਾਈਨ ਮੁਕਾਬਲੇ ਵਿੱਚ ਪੰਜਾਬ ਨੇ ਮੇਜ਼ਬਾਨ ਟੀਮ ਨੂੰ ਸਿਫਰ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਪਛਾੜਿਆ। ਇਸੇ ਤਰ੍ਹਾਂ ਕਰਨਾਟਕਾ ਨੇ ਬਿਹਾਰ ਨੂੰ ਸਿਫਰ ਦੇ ਮੁਕਾਬਲੇ ਚਾਰ ਗੋਲੀਆਂ ਨਾਲ ਪਛਾੜਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਪੰਜਾਬ ਦੀਆਂ ਖਿਡਾਰਨਾਂ ਨੇ ਆਪਣੀ ਤਕਨੀਕੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਜੋਇਆ ਨੇ ਦੋ ਗੋਲ ਕਰਕੇ ਜਿੱਥੇ ਆਪਣੀ ਚੀਨ ਨੂੰ ਚੈਂਪੀਅਨ ਬਣਾਇਆ ਉੱਥੇ ਬੈਸਟ ਪਲੇਅਰ ਦਾ ਖਿਤਾਬ ਵੀ ਜਿੱਤ ਲਿਆ। ਕਰਨਾਟਕਾ ਦੀ ਟੀਮ ਨੂੰ ਗੋਲ ਕਰਨ ਦੇ ਮੌਕੇ ਤਾਂ ਮਿਲੇ ਪਰ ਉਹ ਗੋਲ ਕਰਨ ਵਿੱਚ ਸਫ਼ਲ ਨਾ ਹੋ ਸਕੀ। ਪੰਜਾਬੀ ਖਿਡਾਰਨਾਂ ਦੀ ਜੁਗਤੀ ਖੇਡ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਪੰਜਾਬ ਦੀ ਸੋਨੀਆ ਨੂੰ ਬੈਸਟ ਡਿਫੈਂਡਰ ਦਾ ਖਿਤਾਬ ਵੀ ਮਿਲਿਆ।
    ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਈਸੀਐਸਸੀ ਦੇ ਸਕੂਲ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੀਆਂ ਖਿਡਾਰਨਾਂ ਅਮਨਦੀਪ ,ਮਰਿਅਮ, ਜੈਸਮੀਨ, ਹਰਲੀਨ, ਫਿਜ਼ਾ, ਮਨਪ੍ਰੀਤ ਕੌਰ ਅਤੇ ਜੀਆ ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ ਪੋਸੀ ਵਿੱਚ ਕੋਚ ਸੰਦੀਪ ਸਿੰਘ ਅਤੇ ਕੁਲਵਿੰਦਰ ਕੌਰ ਪਾਸੋਂ ਕੋਚਿੰਗ ਲੈ ਰਹੀਆਂ ਹਨ। ਜਿੱਥੋਂ ਕੌਮਾਂਤਰੀ ਪੱਧਰ ਦੀਆਂ  ਹਰਮੀਨ ਕੌਰ ਵਰਗੀਆਂ ਖਿਡਾਰਨਾਂ ਪੈਦਾ ਹੋ ਰਹੀਆਂ ਹਨ। ਟੀਮ ਦੇ ਕੋਚ ਸੰਦੀਪ ਸਿੰਘ ਅਤੇ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਇਹ ਟੀਮ ਕੌਮਾਂਤਰੀ ਸਬਰੋਤੋ ਕੱਪ ਵਿੱਚ ਵੀ ਸ਼ਾਨਦਾਰ ਨਤੀਜਾ ਦਿਖਾਵੇਗੀ। ਪ੍ਰਿੰਸੀਪਲ ਸ਼ਿੱਬੂ ਮੈਥੀਓ ਕੇ ਨੇ ਇਹਨਾਂ ਵਿਦਿਆਰਥਣਾਂ ਨੂੰ ਹੌਸਲਾ ਅਫਜ਼ਾਈ ਕਰਦਿਆਂ ਸਾਰੀ ਪੜ੍ਹਾਈ ਅਤੇ ਕੋਚਿੰਗ ਮੁਫ਼ਤ ਕਰਵਾਉਣ ਦਾ ਯਕੀਨ ਦਵਾਇਆ। ਪੰਜਾਬ ਦੀਆਂ ਇਹਨਾਂ ਚੈਂਪੀਅਨ ਖਿਡਾਰਨਾਂ ਦਾ ਪੂਰੇ ਇਲਾਕੇ ਦੇ ਖੇਡ ਕਲੱਬਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਮਾਣ ਸਨਮਾਨ ਕੀਤਾ ਗਿਆ।