ਖਰੜ ਵਿਖੇ ਸੀ ਐਮ ਦੀ ਯੋਗਸ਼ਾਲਾ ਲਈ ਲੋਕਾਂ ਵਿੱਚ ਪੂਰਨ ਉਤਸ਼ਾਹ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 3 ਨਵੰਬਰ 2024: ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਂਈ ਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਆਮ ਲੋਕਾਂ ਨੂੰ ਜੀਵਨ ਦੇ ਸਿਹਤਮੰਦ ਤੌਰ-ਤਰੀਕਿਆਂ ਨਾਲ ਜੋੜਨ ’ਚ ਸਹਾਈ ਹੋ ਰਹੀਆਂ ਹਨ। ਐੱਸ ਡੀ ਐਮ ਖਰੜ ਗੁਰਮੰਦਰ ਸਿੰਘ ਅਨੁਸਾਰ ਪੰਜਾਬ ਸਰਕਾਰ ਦਾ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਮੁਫਤ ਯੋਗਾ ਕਲਾਸਾਂ ਬਹੁਤ ਹੀ ਵਧੀਆ ਉਪਰਾਲਾ ਹੈ।

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 3 ਨਵੰਬਰ 2024: ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਂਈ ਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਆਮ ਲੋਕਾਂ ਨੂੰ ਜੀਵਨ ਦੇ ਸਿਹਤਮੰਦ ਤੌਰ-ਤਰੀਕਿਆਂ ਨਾਲ ਜੋੜਨ ’ਚ ਸਹਾਈ ਹੋ ਰਹੀਆਂ ਹਨ। ਐੱਸ ਡੀ ਐਮ ਖਰੜ ਗੁਰਮੰਦਰ ਸਿੰਘ ਅਨੁਸਾਰ ਪੰਜਾਬ ਸਰਕਾਰ ਦਾ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਮੁਫਤ ਯੋਗਾ ਕਲਾਸਾਂ ਬਹੁਤ ਹੀ ਵਧੀਆ ਉਪਰਾਲਾ ਹੈ।
 ਇਸੇ ਮੰਤਵ ਨਾਲ ਸੀ ਐਮ ਦੀ ਯੋਗਸ਼ਾਲਾ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਸ਼ਹਿਰ ’ਚ ਯੋਗਾ ਰਾਹੀਂ ਲੋਕਾਂ ਨੂੰ ਨਿਰੋਗ ਜੀਵਨ ਪ੍ਰਦਾਨ ਕੀਤਾ ਜਾ ਰਿਹਾ ਹੈ। ਖਰੜ ਵਿਖੇ ਯੋਗਾ ਕਲਾਸਾਂ ਲਾ ਰਹੀ ਟ੍ਰੇਨਰ ਰਮਨਪ੍ਰੀਤ ਕੌਰ ਵੱਲੋਂ ਦੱਸਿਆਂ ਗਿਆ ਕਿ ਉਹ ਖਰੜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਾਨਾ ਹੀ 6 ਯੋਗਾ ਕਲਾਸਾਂ ਲਗਾ ਰਹੇ ਹਨ। ਉਨ੍ਹਾਂ ਵੱਲੋਂ ਖਰੜ ਦੇ ਦਰਪਨ ਸਿਟੀ ਵਿਖੇ ਪਹਿਲੀ ਕਲਾਸ ਸਵੇਰੇ 7:00 ਤੋਂ 8:00 ਵਜੇ ਤੱਕ ਲਗਾਈ ਜਾਂਦੀ ਹੈ। ਦੂਸਰੀ ਕਲਾਸ ਮਾਡਰਨ ਵੈਲੀ ਖਾਨਪੁਰ, ਖਰੜ ਵਿਖੇ ਸੇਵੇਰੇ 8:10 ਤੋਂ 9:10 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਗੁਰਦੁਆਰਾ ਸੇਵਕ ਸਰ, ਖਾਨਪੁਰ, ਖਰੜ ਵਿਖੇ ਸਵੇਰੇ 9:20 ਤੋਂ 10:20 ਵਜੇ ਤੱਕ ਲਗਾਈ ਜਾਂਦੀ ਹੈ। 
ਚੌਥੀ ਕਲਾਸ ਨੇਚਰ ਹਰਟ-2 ਖਰੜ ਵਿਖੇ ਦਿਨੇ 10:30 ਤੋਂ 11:30 ਵਜੇ ਤੱਕ ਹੁੰਦੀ ਹੈ। ਪੰਜਵੀਂ ਕਲਾਸ ਸੋਢੀ ਸਕੂਲ ਖਰੜ ਵਿਖੇ ਬਾਅਦ ਦੁਪਹਿਰ ਨੂੰ 3:34 ਤੋਂ 4:45 ਵਜੇ ਤੱਕ ਅਤੇ ਛੇਵੀਂ ਕਲਾਸ ਮਿਊਂਸਪਲ ਪਾਰਕ ਵਿਖੇ ਸ਼ਾਮ ਨੂੰ 5:00 ਵਜੇ ਤੋਂ 6:00 ਵਜੇ ਤੱਕ ਲਗਾਈ ਜਾਂਦੀ ਹੈ। ਉਨ੍ਹਾਂ ਵੱਲੋਂ ਦੱਸਿਆਂ ਕਿ ਉਹਨਾਂ ਦੀ ਹਰ ਕਲਾਸ ਦੇ ਭਾਗੀਦਾਰਾਂ ਵਿੱਚ ਯੋਗਾ ਨੂੰ ਲੈ ਕੇ ਬਹੁਤ ਜ਼ਿਆਦਾ ਨੂੰ ਉਤਸ਼ਾਹ ਹੈ। ਭਾਗੀਦਾਰਾਂ ਵੱਲੋਂ ਨਿਰਵਿਘਨ ਯੋਗਾ ਕਲਾਸਾਂ ਲਗਾਈਆ ਜਾ ਰਹੀਆਂ ਹਨ। 
ਉਨ੍ਹਾਂ ਕਿਹਾ ਕਿ ਲੋਕ ਜਦੋਂ ਇੱਕ-ਦੋ ਕਲਾਸਾਂ ਲਾ ਲੈਂਦੇ ਹਨ ਤਾਂ ਉਸ ਤੋਂ ਬਾਅਦ, ਉਹ ਆਪਣੇ ਆਪ ਹੀ ਨਿਯਮਿਤ ਰੂਪ ’ਚ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਟ੍ਰੇਨਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀਆਂ ਕਲਾਸਾਂ ’ਚ ਜੁਆਨਾਂ, ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਯੋਗ ਆਸਣ ਕਰਦੇ ਹਨ ਅਤੇ ਉਨ੍ਹਾਂ ਨੂੰ ਉਕਤ ਸਰੀਰਕ ਮੁਸ਼ਕਿਲਾਂ ਦੇ ਨਾਲ-ਨਾਲ ਤਨਾਅ ਭਰੀ ਜਿੰਦਗੀ ਤੋਂ ਮਾਨਸਿਕ ਰਾਹਤ ਵੀ ਮਹਿਸੂਸ ਹੁੰਦੀ ਹੈ। 
ਉਨ੍ਹਾਂ ਨੇ ਇਹ ਵੀ ਦੱਸਿਆਂ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਜਾਂ www.cmdiyogshala.punjab.gov.in 'ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ਫ਼ੋਟੋ ਕੈਪਸ਼ਨ: ਸੋਢੀ ਸਕੂਲ ਅਕਾਲੀ ਦਫਤਰ ਗੁਰਦੁਆਰਾ ਸਾਹਿਬ ਖਰੜ ਵਿਖੇ ਸੀ ਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ।