ਸਮਾਣਾ ਨੇੜਲੇ ਪਿੰਡ ਦੇ ਵਸਨੀਕ ਨੌਜਵਾਨ ਦੀ ਅਮਰੀਕਾ 'ਚ ਗੋਲ਼ੀ ਮਾਰ ਕੇ ਹੱਤਿਆ
ਪਟਿਆਲਾ, 29 ਅਕਤੂਬਰ - ਸਮਾਣਾ ਨੇੜਲੇ ਪਿੰਡ ਕੁਤਬਨਪੁਰ ਦੇ ਰਹਿਣ ਵਾਲੇ ਨੌਜਵਾਨ ਅਰਮਾਨ ਸਿੰਘ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਵਿੱਚ 12ਵੀਂ ਪਾਸ ਕਰਨ ਮਗਰੋਂ ਅਮਰੀਕਾ ਗਿਆ ਸੀ। ਅਰਮਾਨ ਦੀ ਮਾਂ ਅਨੁਸਾਰ ਬੀਤੇ ਦਿਨ ਉਸ ਦੀ ਬੇਟੀ ਦੀ ਉਸ ਦੇ ਪੁੱਤਰ ਨਾਲ ਗੱਲਬਾਤ ਹੋਈ ਸੀ।

ਉਦੋਂ ਤਕ ਉਹ ਬਿਲਕੁਲ ਠੀਕ ਸੀ ਪਰ ਦੇਰ ਰਾਤ ਅਮਰੀਕਾ ਤੋਂ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਰਮਾਨ ਸਿੰਘ ਅਮਰੀਕਾ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਨੂੰ ਉਸ ਦੇ ਘਰ ਨੇੜੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਕਤਲ ਦੇ ਕਾਰਨ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਅਮਰੀਕਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਸਮੇਂ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਪਤਾ ਲੱਗਾ ਹੈ ਕਿ ਉਹ ਕਰੀਬ ਡੇਢ ਸਾਲ ਪਹਿਲਾਂ, ਮਾਪਿਆਂ ਦੀ ਇੱਛਾ ਵਿਰੁੱਧ ਅਮਰੀਕਾ ਗਿਆ ਸੀ। ਉਹ ਉੱਥੇ ਆਪਣੇ ਰਿਸ਼ਤੇਦਾਰ ਨਾਲ ਰਹਿ ਰਿਹਾ ਸੀ।