ਪੰਜਾਬੀ ਯੂਨੀਵਰਸਿਟੀ ਨੇ ਲੇਖਿਕਾ ਰਾਣੀ ਨਗਿੰਦਰ ਕੌਰ, ਯੂ.ਐਸ.ਏ. ਦਾ ਰੂਬਰੂ ਕਰਵਾਇਆ

ਪਟਿਆਲਾ, 29 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਖੇ ਲੇਖਿਕਾ ਰਾਣੀ ਨਗਿੰਦਰ ਕੌਰ, ਯੂ.ਐਸ.ਏ. ਦਾ ਰੂਬਰੂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਰਾਣੀ ਨਗਿੰਦਰ ਕੌਰ ਨੇ ਕਵਿਤਾ, ਨਾਵਲ, ਸਫ਼ਰਨਾਮਾ ਵਿਧਾਵਾਂ ਵਿੱਚ ਲਿਖਦਿਆਂ ਹੁਣ ਤਕ ਪੰਜਾਬੀ ਸਹਿਤ ਦੀ ਝੋਲ਼ੀ ਵਿੱਚ ਸੱਤ ਪੁਸਤਕਾਂ ਪਾਈਆਂ ਹਨ।

ਪੰਜਾਬੀ ਸਾਹਿਤ ਨੂੰ ਸਮਰਪਿਤ ਰਾਣੀ ਨਗਿੰਦਰ ਨਿਊਯਾਰਕ ਦੀਆਂ ਕਈ ਸਾਹਿਤਕ ਜਥੇਬੰਦੀਆਂ ਵਿੱਚ ਸਰਗਰਮ ਮੈਂਬਰ ਵਜੋਂ ਵਿਚਰਦੇ ਹਨ। ਮੌਜੂਦਾ ਸਮੇਂ ਉਹ ਉਥੇ ਕੁਈਨਜ਼ ਜਨਰਲ ਹਸਪਤਾਲ ਵਿੱਚ ਫਿਜ਼ੀਸ਼ੀਅਨ ਐਸੋਸੀਏਟ (ਪੈਡਿਆਰਟ੍ਰਿਕ ਐਮਰਜੈਂਸੀ) ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ। ਰੂਬਰੂ ਪ੍ਰੋਗਰਾਮ ਮੌਕੇ ਹਾਜ਼ਰ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨੂੰ ਸੰਬੋਧਿਤ ਹੁੰਦਿਆਂ ਲੇਖਿਕਾ ਨੇ ਆਪਣੀ ਲੇਖਣੀ ਦੇ ਸਰੋਕਾਰਾਂ, ਜੀਵਨ, ਸੰਘਰਸ਼ ਆਦਿ ਪੱਖਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਹੁਣ ਤਕ ਦੇ ਸਾਹਿਤਕ ਜੀਵਨ ਦੇ ਸਫ਼ਰ ਨੂੰ ਸਾਂਝਾ ਕੀਤਾ। 
ਪ੍ਰੋਗਰਾਮ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਮੁਖੀ ਡਾ. ਪਰਮੀਤ ਕੌਰ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਉਹਨਾਂ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਵਿਭਾਗ ਦੇ ਪ੍ਰੋ. ਹਰਜੋਧ ਸਿੰਘ, ਪ੍ਰੋ. ਭੀਮ ਇੰਦਰ ਸਿੰਘ, ਡਾ. ਵੀਰਪਾਲ ਕੌਰ, ਡਾ. ਜਸਵੀਰ ਕੌਰ ਅਤੇ ਵਿਭਾਗ ਦੇ ਖੋਜਾਰਥੀ ਹਾਜ਼ਰ ਰਹੇ। ਅੰਤ ਵਿੱਚ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨ ਤ ਕੀਤਾ ਗਿਆ।