ਬਾਬਾ ਸਿੱਧ ਚਾਨੋ ਜੀ ਦਾ ਛਿੰਝ ਮੇਲਾ 1 ਅਤੇ 2 ਨਵੰਬਰ ਨੂੰ

ਗੜ੍ਹਸ਼ੰਕਰ, 29 ਅਕਤੂਬਰ - ਪਿੰਡ ਮਜਾਰੀ ਵਿਖੇ ਬਾਬਾ ਸਿੱਧ ਚਾਨੋ ਜੀ ਦਾ ਛਿੰਝ ਮੇਲਾ 1 ਅਤੇ 2 ਨਵੰਬਰ ਨੂੰ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਇਆ ਜਾ ਰਿਹਾ ਹੈ। ਪਿੰਡ ਦੇ ਸਰਪੰਚ ਸੋਮਨਾਥ ਰਾਣਾ ਅਤੇ ਪੰਚ ਸੁਰਜੀਤ ਧੀਮਾਨ, ਸੁਸ਼ਿੰਦਰ ਰਾਣਾ, ਰਜਨੀ ਬਾਲਾ, ਮਧੂ ਬਾਲਾ, ਸੀਮਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨੇਗੀ ਪਰਿਵਾਰ ਵਲੋਂ ਪਿਤਾ ਸਵ: ਸ਼ੰਕਰ ਦਾਸ ਅਤੇ ਮਾਤਾ ਸਵ: ਸਵਿੱਤਰੀ ਦੇਵੀ ਦੀ ਯਾਦ ਨੂੰ ਸਮਰਪਿਤ ਪਟਕੇ ਦੀ ਕੁਸ਼ਤੀ ਅਤੇ 2 ਨੰਬਰ ਦੀ ਕੁਸ਼ਤੀ ਕਰਵਾਈ ਜਾਵੇਗੀ।

ਉਨ੍ਹਾਂ ਦਸਿਆ ਕਿ ਪਟਕੇ ਦੀ ਕੁਸ਼ਤੀ ਤੇ 2 ਨੰਬਰ ਦੀ ਕੁਸ਼ਤੀ ਅਜੇ ਵਾਰਨ ਅਤੇ ਮਨਜੀਤ ਖੱਤਰੀ ਵਿਚਕਾਰ ਕਰਵਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਵੀ ਚੋਟੀ ਦੇ ਮੱਲ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ।ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਮਾਨਯੋਗ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਪਹੁੰਚਣਗੇ।
ਉਨ੍ਹਾਂ ਨੇ ਦਸਿਆ ਕਿ ਇਸ ਕੁਸ਼ਤੀ ਮੇਲੇ ਦੌਰਾਨ ਛੋਟਾ ਗਨੀ ਹੁਸ਼ਿਆਰਪੁਰ, ਸ਼ਾਨਵੀਰ ਕੁਹਾਲੀ, ਜੱਗਾ ਆਲਮਗੀਰ, ਭੋਲੂ ਊਨਾ, ਲੱਕੀ ਗਰਚਾ, ਸੂਜਲ ਫਗਵਾੜਾ, ਸੁਮਿਤ ਖੰਨਾ, ਮਨਕਰਨ ਡੂਮਛੇੜੀ ਅਤੇ ਸੋਨੂੰ ਦਿੱਲੀ ਪਹੁੰਚ ਕੇ ਕੁਸ਼ਤੀ ਦੇ ਜੌਹਰ ਦਿਖਾਉਣਗੇ।