ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਜੇਤੂ ਕਲੱਬ ਨੂੰ 3 ਲੱਖ ਦਾ ਨਗਦ ਇਨਾਮ ਮਿਲੇਗਾ - ਕੁਲਵੰਤ ਸਿੰਘ ਸੰਘਾ
ਮਾਹਿਲਪੁਰ- 63ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਯਾਦਗਾਰੀ ਟੂਰਨਾਮੈਂਟ ਦੀ ਚੈਂਪੀਅਨ ਕਲੱਬ ਨੂੰ 3 ਲੱਖ ਦਾ ਨਗਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ। ਇਹ ਜਾਣਕਾਰੀ ਅੱਜ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਵੱਲੋਂ ਦਿੱਤੀ ਗਈ। ਉਹਨਾਂ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਦੇ ਜੇਤੂ ਕਲੱਬਾਂ ਅਤੇ ਕਾਲਜਾਂ ਦੀ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਹੈ।

ਜਿਸ ਵਿੱਚ ਕਲੱਬ ਦੇ ਜੇਤੂ ਨੂੰ 3 ਲੱਖ ,ਉਪ ਜੇਤੂ ਨੂੰ 2 ਲੱਖ ,ਕਾਲਜ ਜੇਤੂ ਨੂੰ ਸਵਾ ਲੱਖ, ਇਕ ਲੱਖ ਅਤੇ ਅਕੈਡਮੀਆਂ ਦੇ ਜੇਤੂ ਨੂੰ 75 ਹਜ਼ਾਰ ਅਤੇ 50 ਹਜ਼ਾਰ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਵੱਲੋਂ ਅੰਤਰਰਾਸ਼ਟਰੀ ਖਿਡਾਰੀ ਅਤੇ ਕੋਚ ਗਿਆਨ ਸਿੰਘ, ਜੀਤ ਸਿੰਘ ਦੇ ਮਾਤਾ ਦਰਸ਼ਨ ਕੌਰ ਅਤੇ ਕੁਲਵਰਨ ਸਿੰਘ ਦੇ ਸਪੁੱਤਰ ਤਰਨਵੀਰ ਸਿੰਘ ਦੇ ਬੇਵਕਤੀ ਮੌਤ ਤੇ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਉਹਨਾਂ ਵੱਲੋਂ ਸਮਾਜ ਸੇਵਾ ਅਤੇ ਖੇਡ ਜਗਤ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਕਲੱਬ ਦੇ ਜਨਰਲ ਸਕੱਤਰ ਡਾਕਟਰ ਪਰਮਪ੍ਰੀਤ ਕੈਂਡੋਵਾਲ ਨੇ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਵਾਰੀ 14 ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਦੀਆਂ 8 ਟੀਮਾਂ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਮੌਕੇ ਬਖ਼ਸ਼ੀਸ਼ ਸਿੰਘ ਬਾਗਲਾ ਨੂੰ ਐਗਜੈਕਟਿਵ ਮੈਂਬਰਾਂ ਵਿੱਚ ਸ਼ਾਮਿਲ ਕੀਤਾ ਗਿਆ। 13 ਫਰਵਰੀ ਤੋਂ 20 ਫਰਵਰੀ, 2026 ਤੱਕ ਕਰਵਾਏ ਜਾਣ ਵਾਲੇ ਟੂਰਨਾਮੈਂਟ ਵਿੱਚ ਸਭ ਮੈਂਬਰਾਂ ਨੇ ਆਪੋ ਆਪਣਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ।
ਇਸ ਮੌਕੇ ਐਚ ਐਸ ਢਿੱਲੋਂ, ਪ੍ਰਿੰਸੀਪਲ ਪਰਵਿੰਦਰ ਸਿੰਘ, ਅਰਵਿੰਦਰ ਸਿੰਘ ਹਵੇਲੀ, ਠੇਕੇਦਾਰ ਜਗਜੀਤ ਸਿੰਘ, ਮਾਸਟਰ ਬਨਿੰਦਰ ਸਿੰਘ, ਅਮਰੀਕ ਸਿੰਘ, ਅੱਛਾ ਕੁਮਾਰ ਜੋਸ਼ੀ, ਜਗਜੀਤ ਸਿੰਘ ਗਣੇਸ਼ਪੁਰ, ਰੁਪਿੰਦਰ ਜੋਤ ਸਿੰਘ, ਕਪਲ ਕੁਮਾਰ ਸ਼ਰਮਾ ,ਬਲਜਿੰਦਰ ਮਾਨ, ਤਰਲੋਚਨ ਸਿੰਘ ਸੰਧੂ ,ਰਾਜੂ ਚੰਡੀਗੜ੍ਹ, ਗੁਰਨਾਮ ਸਿੰਘ ,ਹਰਦੇਵ ਸਿੰਘ, ਸੁਹੇਲ ਗਾਂਧੀ, ਸਮੇਤ ਐਗਜੈਕਟਿਵ ਮੈਂਬਰ ਸ਼ਾਮਿਲ ਹੋਏ।