ਜਨਰਲ ਯੂਵਕ ਮੇਲੇ ਦੇ ਮਾਹਿਲਪੁਰ ਕਾਲਜ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ
ਮਾਹਿਲਪੁਰ, 29 ਅਕਤੂਬਰ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਧੀਨ ਖੇਤਰ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੂਮੈਨ ਵਿੱਚ ਕਰਵਾਏ ਜਨਰਲ ਯੂਵਕ ਤੇ ਵਿਰਾਸਤੀ ਮੇਲੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸ੍ਰੀ ਗੁਰੂ ਗਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਦੇ ਸਨਮਾਨ ਸਬੰਧੀ ਕਾਲਜ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਅਕਾਦਮਿਕ ਪੜਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਦਾ ਬਹੁਪੱਖੀ ਵਿਕਾਸ ਹੁੰਦਾ ਹੈ।
ਇਸ ਮੌਕੇ ਯੂਵਕ ਮੇਲੇ ਦੀ ਤਿਆਰੀ ਸਬੰਧੀ ਟੀਮ ਦੇ ਕੋਂਟੀਜੈਂਟ ਇੰਚਾਰਜ ਪ੍ਰੀ. ਦੇਵ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਗਿੱਧਾ, ਝੂਮਰ, ਗਰਬਾ, ਭਜਨ, ਤਬਲਾ ਵਾਦਨ, ਰਬਾਬ ਵਾਦਨ ਸਮੇਤ ਹਰ ਕਈ ਵੰਨਗੀਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਲੋਕ ਸਮੂਹ ਗਾਇਣ, ਸਕਿੱਟ, ਨਾਟਕ, ਵਿਰਾਸਤੀ ਪ੍ਰਸ਼ਨੋਤਰੀ ਸਮੇਤ ਆਫ ਸਟੇਜ ਦੀਆਂ ਕਈ ਵੰਨਗੀਆਂ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਗਰਬਾ ਅਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ।
ਇਸ ਮੌਕੇ ਸੰਗੀਤਕ ਗਤੀਵਿਧੀਆਂ ਦੇ ਇੰਚਾਰਜ ਡਾ. ਕਾਲਦੀਪ ਸਿੰਘ, ਭੰਗੜਾ ਟੀਮ ਦੇ ਇੰਚਾਰਜ ਪ੍ਰੀ. ਮਨਪ੍ਰੀਤ ਸੇਠੀ, ਗਿੱਧਾ ਇੰਚਾਰਜ ਡਾ. ਪ੍ਰਭਜੀਤ ਕੌਰ ਸਮੇਤ ਵਿਦਿਆਰਥੀਆਂ ਦੀ ਤਿਆਰੀ ਵਿੱਚ ਜੁੜੇ ਹਰ ਸਟਾਫ ਵਿੱਚ ਡਾ. ਆਰਤੀ ਸ਼ਰਮਾ ਆਦਿ ਸਮੇਤ ਅਨੇਕਾਂ ਸਟਾਫ ਮੈਂਬਰ ਹਾਜ਼ਰ ਸਨ।