ਪਿੰਡਾਂ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨ ਪੰਚਾਇਤਾਂ : ਹਰਮੀਤ ਪਠਾਣਮਾਜਰਾ

ਸਨੌਰ (ਪਟਿਆਲਾ), 26 ਅਕਤੂਬਰ - ਅੱਜ ਇਥੋਂ ਦੇ ਇੱਕ ਪੈਲਸ ਵਿਖੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਮਨਦੀਪ ਸਿੰਘ ਉਪਲ ਬੀਡੀਪੀਓ ਸਨੌਰ ਨੇ ਪੰਚਾਇਤ ਸੰਮਤੀ ਸਨੌਰ ਦੀਆਂ ਸਮੂਹ ਨਵ ਨਿਯੁਕਤ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਅਤੇ ਪੰਚਾਂ ਸਰਪੰਚਾਂ ਨੂੰ ਸਰਟੀਫਕੇਟ ਪ੍ਰਦਾਨ ਕੀਤੇ। ਪੰਚਾਂ ਸਰਪੰਚਾਂ ਨੂੰ ਵਧਾਈ ਦਿੰਦਿਆਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਨਵੇਂ ਪੰਚਾਂ ਸਰਪੰਚਾਂ ਨੂੰ ਪੰਚਾਇਤ ਦਾ ਰਿਕਾਰਡ ਰੱਖਣ, ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਪਿੰਡਾਂ ਦਾ ਵਿਉਂਤਬੱਧ ਵਿਕਾਸ ਕਰਨ ਸਬੰਧੀ ਸਿਖਲਾਈ ਦਿਤੀ ਜਾਵੇਗੀ ਤਾਂ ਜੋ ਵਿਧੀਵੱਧ ਤਰੀਕੇ ਨਾਲ ਪਿੰਡਾਂ ਦਾ ਵਿਕਾਸ ਕੀਤਾ ਜਾ ਸਕੇ।

ਉਹਨਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਪੰਚਾਇਤਾਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੰਚਾਇਤੀ ਰਾਜ ਐਕਟ, ਵਿਲੇਜ ਕਾਮਨ ਲੈਂਡ ਐਕਟ, ਸ਼ਾਮਲਾਤ ਜ਼ਮੀਨਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿਤੀ ਜਾਵੇ। ਇਸ ਤੋਂ ਇਲਾਵਾ ਗ੍ਰਾਮ ਸਭਾ ਦੀ ਬਣਤਰ, ਕੋਰਮ, ਮਤਾ, ਮੀਟਿੰਗਾਂ, ਐਸਟੀਮੇਟ, ਮੈਟੀਰੀਅਲ ਦੀ ਖਰੀਦ, ਫੰਡਾਂ ਦੀ ਵਰਤੋਂ, ਵਿੱਤੀ ਲੇਖੇ ਦਾ ਰੱਖ ਰਖਾਵ, ਰਿਕਾਰਡ ਅਤੇ ਰਜਿਸਟਰਾਂ ਦੀ ਸਾਂਭ ਸੰਭਾਲ, ਪੰਚਾਇਤ ਸਕੱਤਰ ਦਾ ਰੋਲ, ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਣਕਾਰੀ ਦਿਤੀ ਜਾਵੇ ਤੇ ਪੰਚਾਇਤਾਂ ਨੂੰ ਇਹ ਵੀ ਜਾਗਰੂਕ ਕੀਤਾ ਜਾਵੇ ਕਿ ਸਿੱਖਿਆ ਦੇ ਸੁਧਾਰ ਵਿਚ ਪੰਚਾਇਤਾਂ ਕਿਸ ਤਰਾਂ ਯੋਗਦਾਨ ਪਾ ਸਕਦੀਆਂ ਹਨ। ਉਹਨਾਂ ਨਵ ਨਿਯੁਕਤ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੱਖਪਾਤ ਤੋਂ ਉੱਪਰ ਉੱਠ ਕੇ ਆਪੋ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ।  
ਵਿਧਾਇਕ ਪਠਾਣਮਾਜਰਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਵਿਕਾਸ ਪੱਖੋਂ ਤਰੱਕੀ ਦੇ ਰਾਹ 'ਤੇ ਹੈ ਇਸ ਲਈ ਹਲਕਾ ਸਨੌਰ ਦੀਆਂ ਪੰਚਾਇਤਾਂ ਨੂੰ ਵਿਕਾਸ ਲਈ ਗਰਾਂਟਾਂ ਦੇ ਗੱਫੇ ਦਿੱਤੇ ਜਾਣਗੇ। ਸਨਮਾਨਿਤ ਪੰਚਾਇਤਾਂ 
ਸਰਪੰਚ ਅਰਵਿੰਦ ਸਿੰਘ ਲੱਕੀ ਪਨੋਂਦੀਆ, ਸਰਪੰਚ ਹਰਜੀਤ ਸਿੰਘ ਹਸਨਪੁਰ ਪਰੋਤਾਂ, ਸਰਪੰਚ ਹਰਪ੍ਰੀਤ ਸਿੰਘ ਹੈਪੀ ਖਾਂਸਿਆਂ,  ਸਰਪੰਚ ਬਲਜਿੰਦਰ ਸਿੰਘ ਸੰਘੇੜਾ  ਦਲਾਨਪੁਰ, ਸਰਪੰਚ ਫਤਿਹ ਸਿੰਘ ਘਲੌੜੀ, ਸਰਪੰਚ ਬਲਵਿੰਦਰ ਸਿੰਘ  ਅਕੌਤ, ਸਰਪੰਚ ਸਰਬਜੀਤ ਕੌਰ ਰਾਏਪੁਰ ਮੰਡਲਾਂ, ਸਰਪੰਚ ਦਵਿੰਦਰ ਸਿੰਘ ਪਿੰਡ ਸਫੇੜਾ, ਸਰਪੰਚ ਕੁਲਵੰਤ ਸਿੰਘ ਪਿੰਡ ਬਲਵੇੜਾ, ਸਰਪੰਚ ਪਰਮਜੀਤ ਕੌਰ ਪਿੰਡ । ਮੁਹੱਬਤਪੁਰ ਤੋਂ ਇਲਾਵਾ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਸਨ।