ਪਿੰਡ ਬੀਰਮਪੁਰ ਦਾ ਸੇਵਾ ਕੇਂਦਰ ਮੁੜ ਸ਼ੁਰੂ ਕੀਤਾ ਜਾਵੇ: ਸੁਰਿੰਦਰ ਕੁਮਾਰ ਸਰਪੰਚ
ਗੜ੍ਹਸ਼ੰਕਰ, 24 ਅਕਤੂਬਰ - ਪਿੰਡ ਬੀਰਮਪੁਰ ਦੀ ਨਵੀਂ ਚੁਣੀ ਗਈ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪਿੰਡ ਦੇ ਪਿਛਲੇ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਪਹਿਲ ਦੇ ਆਧਾਰ ਤੇ ਪਿੰਡ ਬੀਰਮਪੁਰ ਨੂੰ ਵੱਡੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਣ।ਸਰਪੰਚ ਸੁਰਿੰਦਰ ਕੁਮਾਰ ਅਨੁਸਾਰ ਪਿੰਡ ਬੀਰਮਪੁਰ ਇਲਾਕੇ ਅੰਦਰ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਇਸ ਲਈ ਸਰਕਾਰ ਇਸ ਪਿੰਡ ਦੇ ਵਿਕਾਸ ਲਈ ਪਹਿਲ ਦੇ ਅਧਾਰ ਤੇ ਸਹਿਯੋਗ ਕਰੇ।

ਪਿੰਡ ਬੀਰਮਪੁਰ ਦੇ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਤੋ ਇਹ ਮੰਗ ਕੀਤੀ ਹੈ ਕਿ ਪਿੰਡ ਦੇ ਛੱਪੜ ਦੀ ਸਫਾਈ, ਹਰ ਗਲੀ- ਸੜ੍ਹਕ ਵਿਚ ਸੋਲਰ ਲਾਈਟਾਂ ਲਗਵਾਉਣ, ਸ਼ਮਸ਼ਾਨ ਘਾਟ ਵਿਚ ਫ਼ਰਸ਼ ਤੇ ਸ਼ੈੱਡ ਪਵਾਉਣ, ਸੀਵਰੇਜ ਬਣਵਾਉਣ, ਪਿੰਡ ਦੀਆ ਕਚੀਆ ਗਲੀਆ ਪਕੀਆ ਕਰਵਾਉਣ ਲਈ ਵੱਡੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਣ।
ਪਹਿਲਾ ਤੋ ਬਣਿਆ ਹੋਇਆ ਸੇਵਾ ਕੇਂਦਰ ਮੁੜ ਸ਼ੁਰੂ ਕੀਤਾ ਜਾਵੇ ਅਤੇ ਪਿੰਡ ਵਿੱਚ ਬੈਂਕ ਬਣਾਇਆ ਜਾਵੇ ਅਤੇ ਪਿੰਡ ਦਾ ਲੜਕਾ ਜਾਂ ਲੜਕੀ ਜੇਕਰ ਸਟੇਟ ਲੈਵਲ ਤੇ ਖੇਡਦਾ ਹੈ ਤੇ ਪੜਾਈ ਵਿਚ ਪਹਿਲੇ ਨੰਬਰ ਤੇ ਆਉਂਦਾ ਹੈ ਤਾਂ ਉਹਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਸੁਵਿਧਾਵਾਂ ਦਿੱਤੀਆਂ ਜਾਣ।
ਇਸ ਸਮੇਂ ਤੇ ਪੰਚਾਇਤ ਮੈਂਬਰ ਸੁਰਿੰਦਰ ਕੁਮਾਰ(ਸਰਪੰਚ), ਪੰਚ ਚਰਨਜੀਤ ਸਿੰਘ, ਰਾਹੁਲ ਕੁਮਾਰ, ਰਾਜ ਰਾਣੀ, ਊਸ਼ਾ ਰਾਣੀ, ਰਿਚਾ ਸ਼ਰਮਾ ਵੀ ਹਾਜ਼ਰ ਸਨ।