ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਵੱਲੋ ਪਿੰਡ ਲੰਗੜੋਆ ਵਿਖੇ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰਹਿਣ ਸਬੰਧੀ ਜਾਗਰੂਕਤਾ ਰੈਲੀ-ਕਮ-ਵਾਕਥੌਨ ਕੱਢੀ ਗਈ।

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਕਾਰਜਕਾਰੀ ਚੇਅਰਮੈਨ ,ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਵੱਲੋਂ ਮਿਤੀ 22.10.2024 ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਮਾਟ ਸਕੂਲ ਪਿੰਡ ਲੰਗੜੋਆ ਦੇ ਵਿਦਿਆਰਥੀਆ ਨਾਲ ਪਿੰਡ ਲੰਗੜੋਆ ਵਿਖੇ ਆਮ ਲੋਕਾਂ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਦੂਰ ਰਹਿਣ ਸਬੰਧੀ ਜਾਗਰੂਕਤਾ ਰੈਲੀ-ਕਮ-ਵਾਕਥੌਨ ਕੱਢੀ ਗਈ।

ਇਸ ਰੈਲੀ  ਨੂੰ ਜਿਲ੍ਹਾਂ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪ੍ਰਿਆ ਸੂਦ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧਿਮਾਨ, ਐਸ.ਐਸ.ਪੀ ਡਾ.ਮਹਿਤਾਬ ਸਿੰਘ, ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਅਤੇ  ਸਾਰੇ ਨਿਆਂਇਕ ਅਧਿਕਾਰੀ ਹਾਜ਼ਰ ਸਨ।    
 ਇਸ ਤੋਂ ਇਲਾਵਾ ਇਸ ਰੈਲੀ ਵਿੱਚ ਦਫਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸਟਾਫ ,  ਅਧਿਆਪਕ ਸਹਿਬਾਨ, ਸਾਂਝ ਕੇਂਦਰ ਦੇ ਕਰਮਚਾਰੀ ਅਤੇ  ਸਾਰੇ ਪੰਚਾਇਤ ਮੈਬਰ ਪਿੰਡ ਲੰਗੜੋਆ ਵੱਲੋ  ਵੀ ਭਾਗ ਲਿਆ ਗਿਆ। ਇਸ ਮੌਕੇ ਜਿਲ੍ਹਾਂ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪ੍ਰਿਆ  ਵੱਲੋ ਕਿਹਾ ਗਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਆਮ ਲੋਕਾਂ ਅਤੇ ਨੌਜਵਾਨਾਂ  ਨੂੰ ਨਸ਼ਿਆ ਤੋ ਦੂਰ ਰਹਿਣ ਬਾਰੇ ਜਾਗਰੂਕਤ ਕਰਨਾ ਹੈ। 
ਇਸ ਤੋ ਇਲਾਵਾ ਉਹਨਾਂ ਵੱਲੋ  ਯੁਵਾ ਪੀੜੀ ਨੂੰ ਸਦੇਸ਼ ਦਿੰਦੇ ਹੋਏ ਕਿਹਾ ਕਿ ਹਰ  ਇੱਕ ਨੌਜਵਾਨ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲੱਗਣਾ ਚਾਹੀਦਾ ਹੈ ਅਤੇ ਮਾੜੀ ਸੰਗਤ ਤੋਂ  ਬਚਣਾ ਚਾਹੀਦਾ ਹੈ ਅਤੇ ਨਸ਼ਿਆ ਤੋ ਦੂਰ ਰਹਿਣਾ ਚਾਹੀਦਾ ਹੈ। ਨੌਜਵਾਨਾ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾ  ਅਤੇ ਸਿਹਤਮੰਦ ਜੀਵਨ ਜਿਊਣ ਲਈ ਖੇਡਾਂ ਨੂੰ ਪਿਆਰ ਕਰਨਾ ਚਾਹੀਦਾ ਨਾ ਕਿ  ਨਸ਼ੇ ਨਾਲ।  
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀ ਸਾਰੇ ਆਸ ਕਰਦੇ ਹਾਂ ਕਿ  ਇਨ੍ਹਾਂ  ਛੋਟੇ ਛੋਟੇ ਉਪਰਾਲਿਆਂ ਨਾਲ ਸਮਾਜ ਵਿੱਚ ਵਧੀਆ  ਨਤੀਜੇ ਆਉਣਗੇ ਜਿਸ ਨਾਲ ਪੰਜਾਬ ਛੇਤੀ ਹੀ ਨਸ਼ਿਆ ਤੋ ਮੁਕਤੀ ਪਾ ਲਵਗਾਂ