ਮੁਹਾਲੀ ਸਥਿਤ ਪਿੰਡ ਜੁਝਾਰ ਨਗਰ ਵਿੱਚ ਨਵੇਂ ਚੁਣੇ ਗਏ ਸਰਪੰਚ ਇਕਬਾਲ ਸਿੰਘ ਵੱਲੋਂ ਧੰਨਵਾਦੀ ਰੈਲੀ ਕੀਤੀ ਗਈ।

ਜਿਸ 'ਚ ਉਹ ਆਪਣੇ ਪਿੰਡ ਵਾਸੀਆਂ, ਸਮਰਥਕਾਂ ਅਤੇ ਵੋਟਰਾਂ ਦਾ ਧੰਨਵਾਦ ਕਰਦੇ ਨਜ਼ਰ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣਾਂ 'ਚ ਸਰਪੰਚ ਦੇ ਅਹੁਦੇ 'ਤੇ ਜਿਤਾਇਆ |

ਜਿਸ 'ਚ ਉਹ ਆਪਣੇ ਪਿੰਡ ਵਾਸੀਆਂ, ਸਮਰਥਕਾਂ ਅਤੇ ਵੋਟਰਾਂ ਦਾ ਧੰਨਵਾਦ ਕਰਦੇ ਨਜ਼ਰ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣਾਂ 'ਚ ਸਰਪੰਚ ਦੇ ਅਹੁਦੇ 'ਤੇ ਜਿਤਾਇਆ |
ਇਸ ਰੈਲੀ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਅਤੇ ਆਮ ਜਨਤਾ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਉਹ ਆਪਣੀ ਜਾਨ ਦੀ ਬਾਜ਼ੀ ਲਗਾ ਦੇਣਗੇ।
ਇਕਬਾਲ ਸਿੰਘ ਨੇ ਆਮ ਜਨਤਾ ਦਾ ਘਰ-ਘਰ ਜਾ ਕੇ ਧੰਨਵਾਦ ਕੀਤਾ ਅਤੇ ਆਪਣੇ ਕਾਰਜਕਾਲ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦਾ ਐਲਾਨ ਵੀ ਕੀਤਾ।
ਇਕਬਾਲ ਸਿੰਘ ਨੇ ਕਿਹਾ ਕਿ ਇਹ ਰੈਲੀ ਨਾ ਸਿਰਫ਼ ਧੰਨਵਾਦ ਕਰਨ ਦਾ ਮੌਕਾ ਹੈ, ਸਗੋਂ ਨਵੇਂ ਚੁਣੇ ਗਏ ਸਰਪੰਚ ਲਈ ਆਪਣੇ ਪਿੰਡ ਵਾਸੀਆਂ ਅਤੇ ਜਨਤਾ ਦੀ ਸੇਵਾ ਕਰਨ ਦਾ ਮੌਕਾ ਵੀ ਹੈ।
ਉਨ੍ਹਾਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਗੁਰੂ ਘਰ ਮੱਥਾ ਟੇਕ ਕੇ ਕੀਤੀ। ਇਸ ਰੈਲੀ ਵਿੱਚ ਸਥਾਨਕ ਆਗੂਆਂ, ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ।
ਇਸ ਧੰਨਵਾਦੀ ਰੈਲੀ ਵਿੱਚ ਸਮਰਥਕ ਬੈਂਡ ਦੀਆਂ ਧੁਨਾਂ ’ਤੇ ਨੱਚਦੇ ਨਜ਼ਰ ਆਏ। ਇਸ ਰੈਲੀ ਵਿੱਚ ਆਮ ਲੋਕ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ, ਜਿਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਨਵੇਂ ਚੁਣੇ ਗਏ ਸਰਪੰਚ ਇਕਬਾਲ ਸਿੰਘ ਨੂੰ ਸਰਪੰਚ ਚੁਣਿਆ। ਜੇਕਰ ਨਵੇਂ ਚੁਣੇ ਗਏ ਸਰਪੰਚ ਇਕਬਾਲ ਸਿੰਘ ਦੀ ਮੰਨੀਏ ਤਾਂ ਉਹ ਪਿੰਡ ਦੇ ਵਿਕਾਸ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ |