ਪਿੰਡ ਅਲੀਵਾਲ ਦੇ ਔਲਖ ਪਰਿਵਾਰ ਨੂੰ ਤੀਜੀ ਵਾਰ ਮਿਲੀ ਸਰਪੰਚੀ
ਭੁਨਰਹੇੜੀ (ਪਟਿਆਲਾ), 17 ਅਕਤੂਬਰ - ਬਲਾਕ ਭੁਨਰਹੇੜੀ ਦੇ ਪਿੰਡ ਅਲੀਵਾਲ ਵਿਖੇ ਔਲਖ ਪਰਿਵਾਰ ਦੇ ਡੇਰੇ ਜੀਵਨ ਸਿੰਘ ਨੂੰ ਤੀਜੀ ਵਾਰ ਸਰਪੰਚੀ ਮਿਲੀ ਹੈ। ਦੱਸ ਦਈਏ ਕਿ ਹਲਕਾ ਸਨੌਰ ਦੇ ਪਿੰਡ ਅਲੀਵਾਲ ਵਿੱਚ ਸਰਬ ਸੰਮਤੀ ਨਾਲ ਕੁਲਦੀਪ ਕੌਰ ਔਲਖ ਨੂੰ ਸਰਪੰਚ ਚੁਣਿਆ ਗਿਆ ਅਤੇ ਉਹਨਾਂ ਦੇ ਔਲਖ ਪਰਿਵਾਰ ਵੱਲੋਂ ਪਿਛਲੇ ਦਸਾਂ ਸਾਲਾਂ ਤੋਂ ਲਗਾਤਾਰ ਸਰਪੰਚੀ ਕੀਤੀ ਗਈ ਪਹਿਲਾਂ ਇੰਸਪੈਕਟਰ ਹਜ਼ੂਰ ਸਿੰਘ ਔਲਖ, ਫੇਰ ਜਰਨੈਲ ਸਿੰਘ ਔਲਖ ਤੇ ਹੁਣ ਅਮਰਿੰਦਰ ਸਿੰਘ ਔਲਖ ਦੀ ਧਰਮਪਤਨੀ ਕੁਲਦੀਪ ਕੌਰ ਔਲਖ ਨੂੰ ਚੁਣਿਆ ਗਿਆ ਹੈ।

ਉਨ੍ਹਾਂ ਦਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਦੀਪ ਕੌਰ ਨੇ ਕਿਹਾ ਹੈ ਕਿ ਪਿੰਡ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ 'ਤੇ ਕਰਵਾਏ ਜਾਣਗੇ ਅਤੇ ਹਰ ਇੱਕ ਪਿੰਡ ਵਾਸੀ ਦਾ ਕੰਮ ਬਿਨਾਂ ਪੱਖਪਾਤ ਤੋਂ ਅਤੇ ਸਾਰਿਆਂ ਨੂੰ ਨਾਲ ਲੈ ਕੇ ਕੀਤੇ ਜਾਣਗੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਪੂਰਨ ਤੌਰ 'ਤੇ ਕਰਨ ਲਈ ਸਰਬਸੰਮਤੀ ਜ਼ਰੂਰੀ ਹੈ।
ਇਸ ਮੌਕੇ ਸਰੂਪ ਸਿੰਘ ਪੰਚ, ਕੁਲਦੀਪ ਸਿੰਘ ਪੰਚ , ਬਲਵੀਰ ਸਿੰਘ ਪੰਚ, ਬਲਜਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਜਥੇਦਾਰ ਬਲਕਾਰ ਸਿੰਘ ਅਲੀਵਾਲ, ਮਾਸਟਰ ਮੱਖਣ ਸਿੰਘ ਮੱਲੀ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਮੱਲੀ, ਪਲਵਿੰਦਰ ਸਿੰਘ ਔਲਖ ,ਕਰਨਵੀਰ ਸਿੰਘ ਔਲਖ, ਦਲਜੀਤ ਸਿੰਘ ਸਰੋਆ, ਜਸਵਿੰਦਰ ਸਿੰਘ ਔਲਖ, ਨਰਿੰਦਰ ਸਿੰਘ ਔਲਖ,ਗੁਰਵਿੰਦਰ ਸਿੰਘ ਔਲਖ, ਧਰਮਿੰਦਰ ਸਿੰਘ ਆਸਟ੍ਰੇਲੀਆ ਅਤੇ ਵੱਡੀ ਗਿਣਤੀ ਵਿੱਚ ਹੋਰ ਪਿੰਡ ਵਾਸੀ ਮੌਜੂਦ ਸਨ।