ਜੋਨਲ ਯੂਥ ਯੂਨੀਵਰਸਿਟੀ ਵਿੱਚ ਭੰਗੜੇ ਅਤੇ ਝੂਮਰ ਦੀ ਜੇਤੂ ਟੀਮ ਦਾ ਸਵਾਗਤ
ਮਾਹਿਲਪੁਰ, 16 ਅਕਤੂਬਰ - ਜਿਲਾ ਹੁਸ਼ਿਆਰਪੁਰ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜੋਨ ਏ ਅਧੀਨ ਪੈਂਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਕਲਾਤਮਿਕ ਗਤੀਵਿਧੀਆਂ ਦੇ ਮੁਕਾਬਲਿਆਂ ਤਹਿਤ ਪਿਛਲੇ ਦਿਨੀਂ ਜੀਟੀਵੀ ਕਾਲਜ ਦਸੂਹਾ ਵਿਖੇ ਆਯੋਜਿਤ ਸਲਾਨਾ ਪੰਜਾਬ ਯੂਨੀਵਰਸਿਟੀ ਜੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਸ ਮੁਕਾਬਲੇ ਵਿੱਚ ਕਾਲਜ ਦੀ ਝੂੰਮਰ ਟੀਮ ਨੇ ਜੋਨ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਭੰਗੜਾ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਉਕਤ ਟੀਮ ਦੇ ਵਿਦਿਆਰਥੀਆਂ ਦਾ ਕਾਲਜ ਪੁੱਜਣ ਤੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਭੰਗੜਾ ਟੀਮ ਦੇ ਇੰਚਾਰਜ ਪ੍ਰੋਫੈਸਰ ਮਨਪ੍ਰੀਤ ਸੇਠੀ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਟੀਮ ਦੇ ਸਮੂਹ ਮੈਂਬਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਪ੍ਰਾਪਤੀ ਦਾ ਸਿਹਰਾ ਟੀਮ ਦੀ ਸਖ਼ਤ ਮਿਹਨਤ ਸਿਰ ਬੰਨਿਆ।
ਇਸ ਮੌਕੇ ਟੀਮ ਇੰਚਾਰਜ ਪ੍ਰੋ ਮਨਪ੍ਰੀਤ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਟੇਜ ਪੇਸ਼ਕਾਰੀ ਬਹੁਤ ਚੰਗੀ ਰਹੀ ਹੈ ਜਿਸ ਨਾਲ ਟੀਮ ਨੇ ਜੋਨ ਵਿਚ ਇਹ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਇਸ ਮੌਕੇ ਟੀਮ ਦੇ ਸਹਿਯੋਗੀਆਂ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਖੁਸ਼ਵੰਤ ਸਿੰਘ ਬੈਂਸ, ਯੁੱਧਵੀਰ ਸਿੰਘ, ਹਰਨੀਲ ਸਿੰਘ ਰਾਏ ਅਤੇ ਉਸਤਾਦ ਰਜਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।