ਭਗਵਾਨ ਰਾਮ ਦੇ ਨਾਂ 'ਤੇ ਰਾਜਨੀਤੀ ਕਰਨਾ ਗ਼ਲਤ, ਉਹ ਸਭ ਦੇ ਹਨ : ਐਨ.ਕੇ. ਸ਼ਰਮਾ

ਪਟਿਆਲਾ, 17 ਅਪ੍ਰੈਲ - ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸੱਚ ਦੇ ਮਾਰਗ 'ਤੇ ਚੱਲਣ ਅਤੇ ਆਪਣੇ ਫਰਜ਼ਾਂ ਪ੍ਰਤੀ ਵਫ਼ਾਦਾਰੀ ਦੀ ਸਿੱਖਿਆ ਮਿਲਦੀ ਹੈ। ਭਗਵਾਨ ਰਾਮ ਦੇ ਜੀਵਨ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ ਹਨ।

ਐਨ.ਕੇ. ਸ਼ਰਮਾ ਅੱਜ ਰਾਮ ਨੌਮੀ ਮੌਕੇ ’ਤੇ ਪਟਿਆਲਾ ਦੇ ਐਸ.ਐਸ.ਟੀ. ਨਗਰ ਸਥਿਤ ਪ੍ਰਾਚੀਨ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ 'ਚ ਪਹੁੰਚੇ ਅਤੇ ਪੂਜਾ ਅਰਚਨਾ ਕੀਤੀ। ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕੀਤਾ ਅਤੇ ਸਰਬ ਕਲਿਆਣ ਲਈ ਪ੍ਰਾਰਥਨਾ ਕੀਤੀ। ਸ਼ਰਮਾ ਨੇ ਕਿਹਾ ਕਿ ਇਕ ਪਾਸੇ ਭਗਵਾਨ ਸ਼੍ਰੀ ਰਾਮ ਨੇ ਵਚਨਾਂ ਨੂੰ ਪੂਰਾ ਕਰਨ ਲਈ ਨਾ ਸਿਰਫ 14 ਸਾਲ ਦਾ ਬਨਵਾਸ ਕੱਟਿਆ, ਸਗੋਂ ਆਪਣੇ ਜੀਵਨ 'ਚ ਦਾਨਵ ਸ਼ਕਤੀਆਂ ਨੂੰ ਨਸ਼ਟ ਕਰਨ ਲਈ ਕਈ ਵਾਰ ਆਪਣੀ ਜਾਨ ਵੀ ਖਤਰੇ 'ਚ ਪਾਈ। 
ਉੱਥੇ ਦੂਜੇ ਪਾਸੇ ਅੱਜ ਦੇ ਯੁੱਗ ਵਿੱਚ ਕੁਝ ਅਜਿਹੀ ਵਿਚਾਰਧਾਰਾ ਵਾਲੇ ਲੋਕ ਵੀ ਹਨ ਜੋ ਭਗਵਾਨ ਰਾਮ ਦੇ ਨਾਮ 'ਤੇ ਰਾਜਨੀਤੀ ਕਰ ਰਹੇ ਹਨ ਜਦਕਿ ਰਾਮ ਸਾਰਿਆਂ ਦੇ ਹਨ। ਭਗਵਾਨ ਰਾਮ ਨੂੰ ਕਿਸੇ ਇੱਕ ਸਿਆਸੀ ਵਿਚਾਰਧਾਰਾ ’ਚ ਬੰਨ੍ਹਣਾ ਉਚਿਤ ਨਹੀਂ ਹੈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸਾਬਕਾ ਡੀਐਸਪੀ ਬਿਮਲ ਸ਼ਰਮਾ, ਮੀਤ ਪ੍ਰਧਾਨ ਜਸਪਾਲ ਗੁਪਤਾ, ਜਨਰਲ ਸਕੱਤਰ ਰਵੀ ਠਾਕੁਰ, ਪੈਟਰਨ ਪੀ.ਡੀ. ਗੁਪਤਾ, ਜੇਬੀ ਮਲਿਕ, ਜਗਮੋਹਨ ਮਲਿਕ ਤੋਂ ਇਲਾਵਾ ਬਾਕੀ ਸਾਰੇ ਮੈਂਬਰਾਂ ਨੇ ਐਨ.ਕੇ.ਸ਼ਰਮਾ ਦਾ ਨਵਰਾਤਰੇ ਦੀ ਸਮਾਪਤੀ ਅਤੇ ਰਾਮ ਨੌਮੀ ਮੌਕੇ ਇੱਥੇ ਪਹੁੰਚਣ 'ਤੇ ਮਾਤਾ ਦੀ ਚੁਨਰੀ ਦੇ ਕੇ ਸਵਾਗਤ ਕੀਤਾ।