ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੂੰ ਮਿਲੀ ਕੌਮੀ ਫੈਲੋਸ਼ਿਪ

ਲੁਧਿਆਣਾ 08 ਅਕਤੂਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਨੂੰ ਇੰਡੀਅਨ ਸੋਸਾਇਟੀ ਆਫ ਵੈਟਨਰੀ ਇਮਿਊਨੋਲੋਜੀ ਅਤੇ ਬਾਇਓਤਕਨਾਲੋਜੀ ਵੱਲੋਂ ਰਾਸ਼ਟਰੀ ਫੈਲੋਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸੋਸਾਇਟੀ ਵੈਟਨਰੀ ਵਿਗਿਆਨ ਦੇ ਮਾਇਕਰੋਬਾਇਓਲੋਜੀ, ਬਾਇਓਤਕਨਾਲੋਜੀ, ਪਸ਼ੂ ਪ੍ਰਜਣਨ, ਮੱਛੀ ਪਾਲਣ ਅਤੇ ਸੰਬੰਧਿਤ ਵਿਸ਼ਿਆਂ ਵਿੱਚ ਕੰਮ ਕਰਦੀ ਹੈ।

 ਇਹ ਫੈਲੋਸ਼ਿਪ ਇਸ ਸੋਸਾਇਟੀ ਵੱਲੋਂ ਦਿੱਤੇ ਜਾਂਦੇ ਵੱਡੇ ਸਨਮਾਨਾਂ ਵਿੱਚ ਗਿਣੀ ਜਾਂਦੀ ਹੈ ਅਤੇ ਉਨ੍ਹਾਂ ਵਿਗਿਆਨੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਸੰਬੰਧਿਤ ਵਿਸ਼ਿਆਂ ਵਿੱਚ ਅਹਿਮ ਯੋਗਦਾਨ ਪਾਇਆ ਹੋਵੇ। ਉਨ੍ਹਾਂ ਨੂੰ ਇਹ ਸਨਮਾਨ ਮਦਰਾਸ ਵੈਟਨਰੀ ਕਾਲਜ, ਚੇਨਈ ਵਿਖੇ ਇਸ ਸੋਸਾਇਟੀ ਦੀ 29ਵੀਂ ਸਾਲਾਨਾ ਕਨਵੈਨਸ਼ਨ ਅਤੇ ਕੌਮੀ ਕਾਨਫਰੰਸ ਵਿਚ ਪ੍ਰਦਾਨ ਕੀਤਾ ਗਿਆ।
            ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ ਨੇ ਡਾ. ਸੇਠੀ ਨੂੰ ਮੁਬਾਰਕਬਾਦ ਦਿੱਤੀ ਅਤੇ ਜਾਣਕਾਰੀ ਸਾਂਝੀ ਕੀਤੀ ਕਿ ਡਾ. ਸੇਠੀ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਲਈ ਅਹਿਮ ਉਪਰਾਲੇ ਕੀਤੇ ਹਨ ਅਤੇ ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਪ੍ਰਾਜੈਕਟ ਪ੍ਰਾਪਤ ਕੀਤੇ ਅਤੇ ਯੂਨੀਵਰਸਿਟੀ ਦੀ ਖੋਜ ਸਮਰੱਥਾ ਵਿੱਚ ਉਚੇਚਾ ਵਾਧਾ ਕੀਤਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਸੇਠੀ ਨੂੰ ਵਧਾਈ ਦਿੱਤੀ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਦੂਰ-ਅੰਦੇਸ਼ ਪਹੁੰਚ ਨੂੰ ਸਰਾਹਿਆ।