ਰੌਣਕੀ ਸਾਵਨ ਮੇਲਾ ਤੀਆਂ ਦਾ ਸੁਸਾਇਟੀ ਰਜਿਸਟਰਡ ਪਿੰਡ ਮਹਿਮਦੋਵਾਲ ਖੁਰਦ ਵੱਲੋਂ ਤੀਆਂ ਦਾ ਮੇਲਾ 21 ਜੁਲਾਈ ਦਿਨ ਐਤਵਾਰ ਨੂੰ
ਮਾਹਿਲਪੁਰ, 8 ਜੁਲਾਈ - ਰੌਣਕੀ ਸਾਵਨ ਮੇਲਾ ਤੀਆਂ ਦਾ ਸੁਸਾਇਟੀ ਰਜਿਸਟਰਡ ਪਿੰਡ ਮਹਿਮਦੋਵਾਲ ਖੁਰਦ ਵੱਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਹਿਮਦੋਵਾਲ ਖੁਰਦ ਵਿਖੇ ਤੀਆਂ ਦਾ ਮੇਲਾ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਕੌਰ ਪ੍ਰਧਾਨ ਰੌਣਕੀ ਸਾਵਨ ਮੇਲਾ ਤੀਆਂ ਦਾ ਸੋਸਾਇਟੀ ਰਜਿਸਟਰਡ ਅਤੇ ਸਾਬਕਾ ਸਰਪੰਚ ਪਿੰਡ ਮਹਿਮਦੋਵਾਲ ਖੁਰਦ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਨਾਟਕ, ਗੀਤ ਅਤੇ ਸਕਿੱਟਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਤੋ ਦੂਰ ਰਹਿਣ ਦਾ ਵੀ ਸੰਦੇਸ਼ ਦਿੱਤਾ ਜਾਵੇਗਾ। ਇਸ ਮੌਕੇ ਠੰਡੇ- ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ ਅਤੇ ਖੀਰ ਪੂੜੇ ਅਤੇ ਗੁਰੂ ਕਾ ਲੰਗਰ ਅਤੁੱਟ ਚੱਲੇਗਾ। ਇਸ ਮੌਕੇ ਰਘਵੀਰ ਕੌਰ ਉਪ ਪ੍ਰਧਾਨ, ਮੋਹਣ ਕੌਰ ਉਪ ਸੈਕਟਰੀ, ਇੰਦਰਜੀਤ ਕੌਰ ਖਜਾਨਚੀ, ਬਲਵੀਰ ਕੌਰ ਉਪ ਖਜਾਨਚੀ, ਦਲਜੀਤ ਕੌਰ ਮੈਂਬਰ, ਗਗਨਦੀਪ ਕੌਰ ਮੈਂਬਰ, ਪਰਮਜੀਤ ਕੌਰ ਸਮੇਤ ਇਸ ਪ੍ਰੋਗਰਾਮ ਦੀਆਂ ਸਮਰਥਕ ਔਰਤਾਂ ਹਾਜ਼ਰ ਸਨ।