ਪੰਚਾਇਤ ਚੋਣਾਂ ਦੇ ਸਬੰਧ ਵਿੱਚ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਹਿਲੀ ਰਿਹਰਸਲ ਕਰਵਾਈ ਗਈ

ਗੜ੍ਹਸ਼ੰਕਰ - ਬੀ ਏ ਐੱਮ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐਸ ਡੀ ਐਮ ਗੜ੍ਹਸ਼ੰਕਰ ਸ੍ਰੀ ਹਰਬੰਸ ਸਿੰਘ ਜੀ ਦੀ ਅਗਵਾਈ ਹੇਠ ਪੰਚਾਇਤ ਚੋਣਾਂ ਦੇ ਸਬੰਧ ਵਿੱਚ ਪਰੋਜਾਇਡਿੰਗ ਅਫਸਰ,ਏ,ਪੀ ਆਰ ਓ ਅਤੇ ਪੌਲਿਗ ਅਫਸਰ ਦੀ ਪਹਿਲੀ ਰਿਹਰਸਲ ਕਰਵਾਈ ਗਈ।

ਗੜ੍ਹਸ਼ੰਕਰ - ਬੀ ਏ ਐੱਮ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐਸ ਡੀ ਐਮ ਗੜ੍ਹਸ਼ੰਕਰ ਸ੍ਰੀ ਹਰਬੰਸ ਸਿੰਘ ਜੀ ਦੀ ਅਗਵਾਈ ਹੇਠ ਪੰਚਾਇਤ ਚੋਣਾਂ ਦੇ ਸਬੰਧ ਵਿੱਚ ਪਰੋਜਾਇਡਿੰਗ ਅਫਸਰ,ਏ,ਪੀ ਆਰ ਓ ਅਤੇ ਪੌਲਿਗ ਅਫਸਰ ਦੀ ਪਹਿਲੀ ਰਿਹਰਸਲ ਕਰਵਾਈ ਗਈ। 
ਇਸ ਮੌਕੇ ਤੇ ਐਸ ਡੀ ਐਮ ਗੜ੍ਹਸ਼ੰਕਰ ਸ੍ਰੀ ਹਰਬੰਸ ਸਿੰਘ ਨੇ ਚੋਣ ਡਿਊਟੀ ਤੇ ਤਾਇਨਾਤ ਸਟਾਫ਼ ਨੂੰ ਪੰਚਾਇਤ ਚੋਣਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਮਾਸਟਰ ਟਰੇਨੀ ਵਿਜੇ ਕੁਮਾਰ ਭੱਟੀ ਨੇ ਪੰਚਾਇਤ ਚੋਣਾਂ ਵਿੱਚ ਤਾਇਨਾਤ ਸਟਾਫ਼ ਨੂੰ ਟਰੈਨਿੰਗ ਦਿੱਤੀ ਗਈ। 
ਇਸ ਮੌਕੇ ਤੇ ਸ੍ਰੀ ਮਤੀ ਮਨਜਿੰਦਰ ਕੌਰ ਬੀ ਡੀ ਪੀ ਓ ਗੜ੍ਹਸ਼ੰਕਰ, ਜੀਵਨ ਲਾਲ ਸੁਪਰਡੈਂਟ ਬੀ ਡੀ ਪੀ ਓ ਦਫ਼ਤਰ ਗੜ੍ਹਸ਼ੰਕਰ ਤੇ ਹੋਰ ਅਧਿਕਾਰੀ ਹਾਜ਼ਰ ।