ਟੁੱਟੀਆਂ ਸੜਕਾਂ ਤੇ ਚੱਲਣ ਵਾਲੇ ਨਹੀਂ ਸੁਣਦੇ ਸੜਕ ਸੁਰੱਖਿਆ ਜਾਗਰੂਕਤਾ

ਨਵਾਂਸ਼ਹਿਰ - “ਰੋਡ ਸੇਫਟੀ ਅਵੇਅਰਨੈਸ ਸੋਸਾਇਟੀ” ਦੀ ਵਿਸ਼ੇਸ਼ ਮੀਟਿੰਗ ਗੁਰਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜੇ ਐਸ ਗਿੱਦਾ ਵਲੋਂ ਚਲਾਈ ਗਈ। ਮੀਟਿੰਗ ਵਿੱਚ ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਦਿਲਬਾਗ ਸਿੰਘ ਰਿਟਾ: ਜਿਲ੍ਹਾ ਸਿੱਖਿਆ ਅਫ਼ਸਰ, ਡਾ.ਅਜੇ ਬੱਗਾ, ਮਹਿੰਦਰ ਸਿੰਘ ਦੁਆਬਾ ਮਾਰਬਲ, ਮਾਸਟਰ ਹਰਿੰਦਰ ਸਿੰਘ, ਮਨਮੀਤ ਸਿੰਘ ਮੈਨੇਜਰ ਤੇ ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ ਹਾਜਰ ਹੋਏ।

ਸੜਕ ਸੁਰੱਖਿਆ ਜਾਗਰੂਕਤਾ ਵਾਰੇ ਕਰੀਬ 15 ਢੰਗਾਂ ਤੇ ਵਿਚਾਰ ਚਰਚਾ ਹੋਈ ਜਿਸ ਵਾਰੇ ਮੈਂਬਰਾਂ ਨੇ ਆਮ ਲੋਕਾਂ ਦੇ ਪ੍ਰਭਾਵ ਸਾਂਝੇ ਕਰਦਿਆਂ ਆਖਿਆ ਕਿ ਟੁੱਟੀਆਂ ਸੜਕਾਂ ਤੋਂ ਦੁਖੀ ਲੋਕ ਕਹਿੰਦੇ ਹਨ ਕਿ ਪਹਿਲਾਂ ਸਰਕਾਰਾਂ ਨੂੰ ਟੁੱਟੀਆਂ ਸੜਕਾਂ ਵਾਰੇ ਜਾਗਰੂਕ ਕਰੋ ਜਿਹਨਾਂ ਕਰਕੇ ਅਨੇਕਾਂ ਦੁਰਘਟਨਾਵਾਂ ਵਾਪਰਦੀਆਂ ਹਨ। ਮੀਟਿੰਗ ਵਲੋਂ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਰੇਲਵੇ ਰੋਡ ਨਵਾਂਸ਼ਹਿਰ ਵਾਂਗ ਅਨੇਕਾਂ ਸੜਕਾਂ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਵਾਹਨਾਂ  ਰਾਹੀਂ ਸਫਰ ਕਰਦੇ ਹਨ ਅਤੇ ਪੈਦਲ ਚੱਲਦੇ ਫਿਰਦੇ ਕਰਦੇ ਹਨ। ਬੱਸ ਅੱਡਿਆਂ ਵਰਗੀਆਂ ਕਮਾਊ ਥਾਵਾਂ ਦੀਆਂ ਸੜਕਾਂ ਵੀ ਮੁਰੰਮਤ ਪੱਖੋਂ ਅਣਗੌਲੀਆਂ ਹਨ। ਸਰਕਾਰਾਂ ਆਪਣੀ ਕਾਰਗੁਜ਼ਾਰੀ ਵਧੀਆ ਸੜਕਾਂ ਰਾਹੀਂ ਵੀ ਪ੍ਰਗਟਾ ਸਕਦੀਆਂ ਹਨ। 
ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਕਿ ਸੜਕ ਸੁਰੱਖਿਆ ਦਾ ਭਵਿੱਖ ਅੱਜ ਦੇ ਨੌਜਵਾਨਾਂ ਦੇ ਹੱਥ ਹੈ। ਇਸ ਲਈ ਸੜਕ ਸੁਰੱਖਿਆ ਲਈ ਵਿਦਿਅਕ ਅਦਾਰਿਆਂ ਦੇ ਸਬ-ਡਵੀਜਨ ਪੱਧਰ ਤੇ  ਜਾਗਰੂਕਤਾ ਮੇਲੇ ਕਰਵਾਏ ਜਾਣ ਜਿਹਨਾਂ ਵਿੱਚ ਸੜਕ ਸੁਰੱਖਿਆ ਲਈ  ਵੱਖ ਵੱਖ ਢੰਗਾਂ ਰਾਹੀਂ ਜਾਣਕਾਰੀ ਸਾਂਝੀ ਕਰਨ ਦੇ ਪ੍ਰਬੰਧ ਕੀਤੇ ਜਾਣ ਇਹਨਾਂ ਸਬ ਡਵੀਜ਼ਨ ਮੇਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲ੍ਹਿਆਂ ਨੂੰ ਜਿਲ੍ਹਾ ਪੱਧਰੀ ਮੇਲੇ ਦਾ ਹਿੱਸਾ ਬਣਾਇਆ ਜਾ ਸਕਦਾ ਹੈ । ਬੁਨਿਆਦੀ ਟ੍ਰੇਨਿੰਗ ਲਈ ਨਵਾਂ ਸ਼ਹਿਰ ਦੀ ਤੂਰ ਕਲੋਨੀ ਵਿਖੇ ਰੋਡ ਸੇਫਟੀ ਪਾਰਕ ਵਿੱਚ ਵਿਦਿਆਰਥੀ ਟੂਰ ਕਰਵਾਏ ਜਾ ਸਕਦੇ ਹਨ। 
ਫੈਸਲਾ ਲਿਆ ਗਿਆ ਕਿ ਪੰਚਾਇਤ ਚੋਣਾਂ ਉਪ੍ਰੰਤ ਡਿਪਟੀ ਕਮਿਸ਼ਨਰ ਨਾਲ੍ਹ ਮੀਟਿੰਗ ਕਰਕੇ ਜਿਲ੍ਹਾ ਪੱਧਰੀ ਟ੍ਰੈਫਿਕ ਸੁਰੱਖਿਆ ਜਾਗਰੂਕਤਾ ਮੇਲਾ ਕਰਵਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ।