ਪੀਈਸੀ ਨੇ ਸਹੁੰ ਚੁੱਕ ਸਮਾਰੋਹ ਦੇ ਨਾਲ ਅੰਤਰਰਾਸ਼ਟਰੀ ਬਜ਼ੁਰਗ ਵਿਅਕਤੀ ਦਿਵਸ ਮਨਾਇਆ
ਚੰਡੀਗੜ੍ਹ: 2 ਅਕਤੂਬਰ, 2024:- ਪੰਜਾਬ ਇੰਜੀਨਿਆਂਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ 1 ਅਕਤੂਬਰ, 2024 ਨੂੰ ਇੰਟਰਨੇਸ਼ਨਲ ਓਲਡ ਪਰਸਨਸ ਡੇ (ਗਰਿਮਾ ਨਾਲ ਬੁਢਾਪੇ ਚ ਕਦਮ ਵਧਾਉਣਾ) ਮਨਾਉਣ ਲਈ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ।

PEC ਦੇ ਡਾਇਰੈਕਟਰ ਪ੍ਰੋ. ਰਾਜੇਸ਼ ਭਾਟੀਆ (ਐਡ ਇੰਟਰਿਮ) ਅਤੇ ਰਜਿਸਟ੍ਰਾਰ ਕਰਨਲ ਆਰ.ਐਮ. ਜੋਸ਼ੀ ਨੇ ਪ੍ਰਸ਼ਾਸਨਿਕ ਬਲਾਕ ਦੇ ਬਾਹਰ ਸਾਰੇ ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਸਹੁੰ ਚੁਕਾਈ। ਪ੍ਰੋ. ਭਾਟੀਆ ਨੇ ਇਸ ਮੌਕੇ ‘ਤੇ ਵੱਡਿਆਂ ਪ੍ਰਤੀ ਸਨਮਾਨ, ਦਇਆ ਅਤੇ ਸਮਵੇਦਨਾ ਦੇ ਮਹੱਤਵ ‘ਤੇ ਚਾਨਣ ਵੀ ਪਾਇਆ। ਉਨ੍ਹਾਂ ਕਿਹਾ, ਕਿ ਸਾਨੂੰ ਬੁਜ਼ੁਰਗਾਂ ਨੂੰ ਸਰੀਰਕ ਅਤੇ ਮਾਨਸਿਕ ਸਹਿਯੋਗ ਦੇਣ ਲਈ ਇੱਕ ਸਹਾਇਕ ਅਤੇ ਸਮਾਵੇਸ਼ੀ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
PEC ਦੇ ਸਾਰੇ ਵਿਭਾਗ ਮੁਖੀ, ਫੈਕਲਟੀ ਮੈਂਬਰ, ਟੀਚਿੰਗ ਅਤੇ ਨੋਨ-ਟੀਚਿੰਗ ਸਟਾਫ ਮੈਂਬਰਾਂ ਨੇ ਇਸ ਸਹੁੰ ਚੁੱਕ ਸਮਾਰੋਹ ਵਿੱਚ ਭਾਗ ਲਿਆ ਅਤੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਬੁਜ਼ੁਰਗਾਂ ਪ੍ਰਤੀ ਸਨਮਾਨ, ਪਿਆਰ ਅਤੇ ਦੇਖਭਾਲ ਦੀ ਭਾਵਨਾਵਾਂ ਨੂੰ ਵੀ ਉਜਾਗਰ ਕੀਤਾ।