ਜ਼ਿਲ੍ਹਾ ਕਾਨੂੰਗੋ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਵਰਿੰਦਰ ਰੱਤੀ ਬਣੇ ਪ੍ਰਧਾਨ ਅਤੇ ਜਗੀਰ ਸਿੰਘ ਜਨਰਲ ਸਕੱਤਰ ਬਣੇ

ਹੁਸ਼ਿਆਰਪੁਰ - ਜ਼ਿਲ੍ਹਾ ਬਾਡੀ ਕਾਨੂੰਗੋ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਚੋਣ ਸ੍ਰੀ ਜੀਵਨ ਲਾਲ ਸਦਰ ਕਾਨੂੰਗੋ ਦੀ ਦੇਖ ਰੇਖ ਹੇਠ ਹੋਈ। ਜਿਸ ਵਿੱਚ ਸਮੂਹ ਕਾਨੂੰਗੋ ਸਾਹਿਬਾਨਾਂ ਵੱਲੋਂ ਸਰਬਸੰਮਤੀ ਨਾਲ ਵਰਿੰਦਰ ਕੁਮਾਰ ਰੱਤੀ ਨੂੰ ਜ਼ਿਲ੍ਹਾ ਐਸੋਸੀਏਸ਼ਨ ਦਾ ਪ੍ਰਧਾਨ, ਦਲਜੀਤ ਸਿੰਘ ਨੂੰ ਨੁਮਾਇੰਦਾ ਪੰਜਾਬ, ਜਗੀਰ ਸਿੰਘ ਨੂੰ ਜਨਰਲ ਸਕੱਤਰ, ਸੋਰਵ ਮੇਹਗਲ ਨੂੰ ਕੈਸ਼ੀਅਰ, ਅਮਨਦੀਪ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ-1 ਅਤੇ ਜਤਿੰਦਰ ਪਾਲ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ-2 ਚੁਣਿਆ ਗਿਆ।

ਇਸ ਮੌਕੇ ਤੇ ਅਸ਼ੋਕ ਕੁਮਾਰ ਸ਼ਾਰਦਾ, ਅਮਨਦੀਪ ਸਿੰਘ, ਮਨਜੀਤ ਸਿੰਘ, ਜਗਦੀਪ ਸਿੰਘ, ਵਰਿੰਦਰ ਸ਼ਰਮਾ, ਸੁਭਾਸ਼ ਚੰਦਰ, ਸਾਹਿਲ ਅਰੋੜਾ, ਰਵਿੰਦਰ ਸਿੰਘ, ਰਵੀ ਦੱਤ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਸ਼ਵੇਤਾ ਠਾਕੁਰ, ਅਨੀਤਾ ਰਾਣੀ ਕਾਨੂੰਗੋ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ੍ਰੀ ਰੱਤੀ ਪਹਿਲਾਂ ਵੀ ਪਟਵਾਰ ਯੂਨੀਅਨ ਦੇ ਪੰਜਾਬ ਦੇ ਉਪ ਪ੍ਰਧਾਨ ਅਤੇ ਵੱਖ ਵੱਖ ਸਮੇਂ ਯੂਨੀਅਨ ਵਿੱਚ ਅਹਿਮ ਸੇਵਾਵਾਂ ਨਿਭਾਅ ਚੁੱਕੇ ਹਨ। 
ਹੁਣ ਸ੍ਰੀ ਰੱਤੀ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਹਨ। ਪ੍ਰਧਾਨ ਸ੍ਰੀ ਰੱਤੀ ਨੇ ਜਨਰਲ ਸਕੱਤਰ ਜਗੀਰ ਨੇ ਸਰਬਸੰਮਤੀ ਨਾਲ ਹੋਈ ਚੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਨਿਭਾਉਣਗੇ ਅਤੇ ਕਾਨੂੰਗੋਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਯਤਨਸ਼ੀਲ ਰਹਿਣਗੇ।