ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ 15 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਸਰਗਰਮੀਆਂ ਹੋਈਆਂ ਤੇਜ਼

ਪਟਿਆਲਾ, 7 ਨਵੰਬਰ : ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਪਟਿਆਲਾ, 7 ਨਵੰਬਰ : ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਿਸੇ ਹੋਰ ਬਾਰ ਐਸੋਸੀਏਸ਼ਨ 'ਚ ਵੋਟਿੰਗ ਨਾ ਕਰਨ ਦੇ ਸਬੰਧ ਵਿੱਚ ਮੰਗੇ ਗਏ ਹਲਫ਼ੀਆ ਬਿਆਨਾਂ ਦੀ ਅੰਤਿਮ ਤਾਰੀਖ਼ ਲੰਘਣ ਮਗਰੋਂ 14 ਨਵੰਬਰ ਤਕ ਬਾਰ ਮੈਂਬਰਾਂ ਦੀ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ ਅਤੇ 21 ਨਵੰਬਰ ਤਕ ਇਸ ਸੂਚੀ ਬਾਰੇ ਇਤਰਾਜ਼ ਦਾਇਰ ਕੀਤਾ ਜਾ ਸਕਦਾ ਹੈ, ਜੇ ਕੋਈ ਇਤਰਾਜ਼ ਆਇਆ ਤੇ ਉਹ ਜਾਇਜ਼ ਮੰਨਿਆ ਗਿਆ ਤਾਂ ਸੋਧ ਕੀਤੀ ਜਾਵੇਗੀ, ਉਸ ਮਗਰੋਂ 30 ਨਵੰਬਰ ਤਕ ਸੂਚੀ ਅੰਤਿਮ ਰੂਪ ਵਿੱਚ ਜਾਰੀ ਕੀਤੀ ਜਾਵੇਗੀ। ਪਹਿਲੀ ਦਸੰਬਰ ਨੂੰ ਬਾਰ ਐਸੋਸੀਏਸ਼ਨ ਕਮੇਟੀ ਆਪਣੇ ਸਾਲ ਦੇ ਲੇਖੇ ਜੋਖੇ ਦਾ ਆਡਿਟ ਕਰਵਾਏਗੀ। ਇਸ ਤੋਂ ਬਾਅਦ ਨਾਮੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਨਾਮੀਨੇਸ਼ਨ ਪਰਚਿਆਂ ਦੀ ਜਾਂਚ, ਨਾਂ ਵਾਪਸ ਲੈਣ ਅਤੇ ਚੋਣ ਨਿਸ਼ਾਨਾਂ ਦੀ ਵੰਡ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। 15 ਦਸੰਬਰ ਨੂੰ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਖ਼ਜ਼ਾਨਚੀ ਤੇ ਜੁਆਇੰਟ ਸਕੱਤਰ ਤੋਂ ਇਲਾਵਾ 10 ਐਗਜ਼ੈਕਟਿਵ ਮੈਂਬਰਾਂ ਲਈ ਚੋਣ ਹੋਵੇਗੀ ਤੇ ਇਸੇ ਸ਼ਾਮ ਦੇਰ ਗਏ ਨਵੇਂ ਚੁਣੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।