
ਭਾਰਤੀ ਕਮਿਊਨਿਸਟ ਪਾਰਟੀ ਦਾ ਹੁਸੈਨੀਵਾਲਾ ਤੋਂ ਚੱਲਿਆਂ ਚੇਤਨਾ ਮਾਰਚ ਜਥਾ ਅੱਜ ਫਰੀਦਕੋਟ ਵਿੱਚ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਕੀਤੀਆਂ ਜਾਣਗੀਆਂ ਦੋ ਪਬਲਿਕ ਰੈਲੀਆਂ।
ਫਰੀਦਕੋਟ- ਭਾਰਤੀ ਕਮਿਊਨਿਸਟ ਪਾਰਟੀ ਦੇ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ ਵਿਖੇ ਹੋਣ ਵਾਲੇ ਕੌਮੀ ਮਹਾਂ-ਸੰਮੇਲਨ ਦੀ ਤਿਆਰੀ ਸਬੰਧੀ ਹੁਸੈਨੀਵਾਲਾ ਸ਼ਹੀਦਾਂ ਦੀ ਯਾਦਗਾਰ ਤੋ ਚੱਲਿਆ ਜੱਥਾ 24 ਅਗਸਤ ਨੂੰ ਫਰੀਦਕੋਟ ਜਿਲੇ ਵਿੱਚ ਪ੍ਰਵੇਸ਼ ਕਰੇਗਾ ਜਿਸ ਨੂੰ ਫਰੀਦਕੋਟ ਜ਼ਿਲੇ ਦੇ ਪਾਰਟੀ ਆਗੂ ਪਿੰਡ ਖਾਰਾ ਵਿਖੇ ਜੀ ਆਇਆਂ ਨੂੰ ਕਹਿਣਗੇ ।
ਫਰੀਦਕੋਟ- ਭਾਰਤੀ ਕਮਿਊਨਿਸਟ ਪਾਰਟੀ ਦੇ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ ਵਿਖੇ ਹੋਣ ਵਾਲੇ ਕੌਮੀ ਮਹਾਂ-ਸੰਮੇਲਨ ਦੀ ਤਿਆਰੀ ਸਬੰਧੀ ਹੁਸੈਨੀਵਾਲਾ ਸ਼ਹੀਦਾਂ ਦੀ ਯਾਦਗਾਰ ਤੋ ਚੱਲਿਆ ਜੱਥਾ 24 ਅਗਸਤ ਨੂੰ ਫਰੀਦਕੋਟ ਜਿਲੇ ਵਿੱਚ ਪ੍ਰਵੇਸ਼ ਕਰੇਗਾ ਜਿਸ ਨੂੰ ਫਰੀਦਕੋਟ ਜ਼ਿਲੇ ਦੇ ਪਾਰਟੀ ਆਗੂ ਪਿੰਡ ਖਾਰਾ ਵਿਖੇ ਜੀ ਆਇਆਂ ਨੂੰ ਕਹਿਣਗੇ ।
ਇਸ ਜਥੇ ਨਾਲ ਪਹਿਲੀ ਪਬਲਿਕ ਮੀਟਿੰਗ 10:30 ਵਜੇ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਪਾਰਕ ਸਾਹਮਣੇ ਪੁਰਾਣਾ ਕਿਲਾ ਸਕੂਲ ਵਿਖੇ ਕੀਤੀ ਜਾਵੇਗੀ ਜਿਸ ਨੂੰ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਜਗਰੂਪ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ।
ਇਹ ਜਾਣਕਾਰੀ ਜਿਲਾ ਫਰੀਦਕੋਟ ਦੇ ਸੈਕਟਰੀ ਅਸ਼ੋਕ ਕੌਸ਼ਲ, ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ, ਮਾਸਟਰ ਗੁਰਚਰਨ ਸਿੰਘ ਮਾਨ ਨੇ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਦੱਸਿਆ ਕਿ ਜ਼ਿਲੇ ਅੰਦਰ ਦੂਜੀ ਪਬਲਿਕ ਰੈਲੀ ਸ਼ਹੀਦ ਕਾਮਰੇਡ ਅਮੋਲਕ ਭਵਨ ਫਰੀਦਕੋਟ ਨੇੜੇ ਕਾਲਟੈਕਸ ਪੈਟਰੋਲ ਪੰਪ ਵਿਖੇ ਕੀਤੀ ਜਾਵੇਗੀ ।
ਆਗੂਆਂ ਨੇ ਦੱਸਿਆ ਕਿ ਇੰਨਾਂ ਦੋਵਾਂ ਜਲਸਿਆਂ ਵਿੱਚ ਦੇਸ਼ ਅਤੇ ਸੂਬੇ ਦੇ ਹਾਲਾਤ, ਸਭ ਹੱਦਾਂ ਬੰਨੇ ਟੱਪ ਚੁੱਕੀ ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਉੱਨਾਂ ਜ਼ਿਲੇ ਭਰ ਦੇ ਸੂਝਵਾਨ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਹੁੰਮ ਹੁਮਾ ਕੇ ਪਾਰਟੀ ਆਗੂਆਂ ਦੇ ਵਿਚਾਰ ਸੁਨਣ ਲਈ ਇਨਾਂ ਜਲਸਿਆਂ ਵਿੱਚ ਸ਼ਮੂਲੀਅਤ ਕਰਨ ।
ਇਸ ਮੌਕੇ ਨਰੇਗਾ ਵਰਕਰਾਂ ਦੇ ਸੀਨੀਅਰ ਆਗੂ ਕਾਮਰੇਡ ਵੀਰ ਸਿੰਘ ਕੰਮੇਆਣਾ, ਪਪੀ ਸਿੰਘ ਢਿਲਵਾਂ, ਪੈਨਸ਼ਨਰ ਆਗੂ ਹਰਪਾਲ ਮਚਾਕੀ, ਕੁਲਵੰਤ ਸਿੰਘ ਚਾਨੀ, ਮਾਸਟਰ ਸੋਮ ਨਾਥ ਅਰੋੜਾ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਚਰਨਜੀਤ ਸਿੰਘ ਚੰਮੇਲੀ, ਬਲਕਾਰ ਸਿੰਘ ਸਹੋਤਾ, ਰਾਮ ਸਰੂਪ ਚੰਦਭਾਨ ਅਤੇ ਰੇਸ਼ਮ ਮੱਤਾ ਆਦਿ ਤੋਂ ਇਲਾਵਾ ਆਸ਼ਾ ਵਰਕਰਾਂ ਦੀ ਸੂਬਾ ਪ੍ਰਧਾਨ ਬੀਬੀ ਅਮਰਜੀਤ ਕੌਰ ਅਤੇ ਪੰਜਾਬ ਇਸਤਰੀ ਸਭਾ ਦੀ ਜ਼ਿਲਾ ਸਕੱਤਰ ਬੀਬੀ ਸ਼ਸ਼ੀ ਸ਼ਰਮਾ ਵੀ ਹਾਜ਼ਰ ਸਨ ।
