ਮੁਸਲਿਮ ਭਾਈਚਾਰੇ ਵਲੋਂ ਵਕਫ਼ ਸੋਧ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ਼ ਕੀਤੇ ਰੋਸ ਪ੍ਰਦਰਸ਼ਨ ਨੂੰ ਮਿਲਿਆ ਭਰਵਾਂ ਸਮਰਥਨ

ਐਸ ਏ ਐਸ ਨਗਰ, 11 ਅਪ੍ਰੈਲ- ਮੁਹਾਲੀ ਜ਼ਿਲ੍ਹੇ ਦੇ ਮੁਸਲਿਮ ਭਾਈਚਾਰੇ ਵਲੋਂ ਡਾ. ਅਨਵਰ ਹੁਸੈਨ ਦੀ ਅਗਵਾਈ ਹੇਠ ਵਕਫ਼ (ਸੰਸ਼ੋਧਨ) ਐਕਟ 2025 ਦੇ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਵਕਫ਼ ਸੰਸੋਧਨ ਬਿਲ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਮੁਸਲਿਮ ਭਾਈਚਾਰੇ ਵਲੋਂ ਦਿੱਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਭਰਵਾਂ ਸਮਰਥਨ ਮਿਲਿਆ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਸਮੇਤ ਕੌਮੀ ਇਨਸਾਫ਼ ਮੋਰਚਾ, ਕਿਸਾਨ ਯੂਨੀਅਨਾਂ, ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਵਲੋਂ ਵੀ ਮੁਸਲਿਮ ਭਾਈਚਾਰੇ ਨੂੰ ਸਮਰਥਨ ਦਿੰਦਿਆਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।

ਐਸ ਏ ਐਸ ਨਗਰ, 11 ਅਪ੍ਰੈਲ- ਮੁਹਾਲੀ ਜ਼ਿਲ੍ਹੇ ਦੇ ਮੁਸਲਿਮ ਭਾਈਚਾਰੇ ਵਲੋਂ ਡਾ. ਅਨਵਰ ਹੁਸੈਨ ਦੀ ਅਗਵਾਈ ਹੇਠ ਵਕਫ਼ (ਸੰਸ਼ੋਧਨ) ਐਕਟ 2025 ਦੇ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਵਕਫ਼ ਸੰਸੋਧਨ ਬਿਲ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਮੁਸਲਿਮ ਭਾਈਚਾਰੇ ਵਲੋਂ ਦਿੱਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਭਰਵਾਂ ਸਮਰਥਨ ਮਿਲਿਆ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਸਮੇਤ ਕੌਮੀ ਇਨਸਾਫ਼ ਮੋਰਚਾ, ਕਿਸਾਨ ਯੂਨੀਅਨਾਂ, ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਵਲੋਂ ਵੀ ਮੁਸਲਿਮ ਭਾਈਚਾਰੇ ਨੂੰ ਸਮਰਥਨ ਦਿੰਦਿਆਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸ਼ਾਮਿਲ ਹੋਏ ਸਾਬਕਾ ਕੇਂਦਰੀ ਮੰਤਰੀ ਸ੍ਰ ਬਲਵੰਤ ਸਿੰਘ ਰਾਮੂਵਾਲੀਆ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਲਜੀਤ ਸਿੰਘ ਭਾਉ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਵਕਫ਼ ਐਕਟ ਵਿਚ ਕੀਤੀਆਂ ਗਈਆਂ ਤਾਜ਼ਾ ਤਰਮੀਮਾਂ ਸੰਵਿਧਾਨ ਦੇ ਆਰਟੀਕਲ 14, 15, 25, 26 ਅਤੇ 29 ਦੇ ਖਿਲਾਫ਼ ਅਤੇ ਧਾਰਮਿਕ ਆਜ਼ਾਦੀ ਅਤੇ ਆਪਣੇ ਮਤ ਦੀਆਂ ਸੰਸਥਾਵਾਂ ਨੂੰ ਸੁਤੰਤਰ ਤੌਰ ਤੇ ਚਲਾਉਣ ਦੇ ਹੱਕ 'ਤੇ ਸਿੱਧਾ ਹਮਲਾ ਹੈ। ਆਗੂਆਂ ਨੇ ਕਿਹਾ ਕਿ ਜਿਵੇਂ ਹੋਰ ਧਾਰਮਿਕ ਸੰਥਾਵਾਂ (ਜਿਵੇਂ ਕਾਸ਼ੀ ਵਿਸ਼ਵਨਾਥ, ਰਾਮ ਮੰਦਰ, ਐਸ ਜੀ ਪੀ ਸੀ) ਵਿਚ ਸਿਰਫ਼ ਆਪਣੇ ਮਤ ਦੇ ਲੋਕ ਹੀ ਸ਼ਾਮਿਲ ਹੁੰਦੇ ਹਨ, ਉਵੇਂ ਹੀ ਵਕਫ਼ ਬੋਰਡਾਂ ਵਿੱਚ ਗੈਰ ਮੁਸਲਮਾਨ ਮੈਂਬਰਾਂ ਦੀ ਮੌਜੂਦਗੀ ਸੰਵਿਧਾਨਕ ਅਸਮਾਨਤਾ ਹੈ। ਇਸੇ ਤਰ੍ਹਾਂ ਕਲੈਕਟਰ ਨੂੰ ਵਕਫ਼ ਜਾਇਦਾਦ ਨਿਰਧਾਰਤ ਕਰਨ ਦਾ ਅਧਿਕਾਰ ਕਿਸੇ ਨਿਆਂ ਪ੍ਰਕਿਰਿਆ ਤੋਂ ਬਿਨਾਂ ਦਿੱਤਾ ਗਿਆ ਹੈ ਜੋ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਆਗੂਆਂ ਨੇ ਕਿਹਾ ਕਿ ਹੋਰ ਧਾਰਮਿਕ ਸੰਸਥਾਵਾਂ ਨੂੰ ਆਪਣੇ ਅੰਦਰੂਨੀ ਮਾਮਲੇ ਸੁਤੰਤਰ ਤੌਰ ਤੇ ਚਲਾਉਣ ਦੀ ਆਜ਼ਾਦੀ ਹੈ, ਵਕਫ਼ ਐਕਟ ਵਿੱਚ ਤਰਮੀਮਾਂ ਨਾਲ ਸਿਰਫ਼ ਮੁਸਲਮਾਨਾਂ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।
ਇਸ ਮੌਕੇ ਭਾਈਚਾਰੇ ਵਲੋਂ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਰਾਹੀਂ ਕੇਂਦਰੀ ਸਰਕਾਰ ਨੂੰ ਤੁਰੰਤ ਇਸ ਵਿਵਾਦਤ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਵਿੱਚ ਇਸ ਮੁੱਦੇ 'ਤੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਸਰਕਾਰ ਕੋਲੋਂ ਤਿੰਨ ਮੁੱਖ ਮੰਗਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਵਕਫ਼ (ਸੰਸ਼ੋਧਨ) ਐਕਟ 2025 ਨੂੰ ਤੁਰੰਤ ਰੱਦ ਕਰਨਾ, ਮੂਲ ਰੂਪ ਵਿੱਚ ਵਕਫ਼ ਐਕਟ 1995 ਨੂੰ ਬਹਾਲ ਕਰਨਾ, ਹੋਰ ਧਾਰਮਿਕ ਸੰਥਾਵਾਂ ਦੀ ਤਰ੍ਹਾਂ ਮੁਸਲਮਾਨਾਂ ਨੂੰ ਵੀ ਸਮਾਨ ਅਧਿਕਾਰ ਦੇਣ ਅਤੇ ਜਾਇਦਾਦਾਂ ਦੀ ਰੱਖਿਆ ਲਈ ਲਿਮੀਟੇਸ਼ਨ ਐਕਟ ਤੋਂ ਛੂਟ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਡਾ. ਅਨਵਰ ਹੁਸੈਨ ਸਨੇਟਾ, ਸੁਦਾਗਰ ਖਾਨ ਮਟੌਰ, ਸਵਰਾਤੀ ਖਾਨ ਭਾਗੋਮਾਜਰਾ, ਅਬਦੁੱਲਾ ਖਾਨ ਕੁੰਬੜਾ, ਸ਼ੇਖ ਵਸੀਮ ਸਨੇਟਾ, ਖਲੀਲ ਖਾਨ ਸੁਖਗੜ, ਡਾ. ਅਵਤਾਰ ਮਲਿਕ ਮੈਂਬਰ ਹੱਜ ਕਮੇਟੀ ਪੰਜਾਬ ਸਰਕਾਰ, ਸ਼ੇਰ ਮੁਹੰਮਦ ਮਲਿਕ, ਹਾਜੀ ਕਰਮਦੀਨ ਸੁਖਗੜ, ਹਾਜੀ ਸਦੀਕ ਮਲਿਕ ਚੇਅਰਮੈਨ ਕਬਰਸਤਾਨ ਬਚਾਓ ਫਰੰਟ ਮੁਹਾਲੀ, ਮੰਗਤ ਖਾਨ ਝੰਜੇੜੀ, ਜ਼ਿਲ੍ਹਾ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ/ਰੋਸ਼ਾ ਫਰੀਂ ਕਮੇਟੀ ਮਣਕਪੁਰ-ਫਰੀਂ ਜ਼ਿਲ੍ਹਾ ਮੁਹਾਲੀ, ਖਵਾਜਾ ਖਾਨ ਬੂਟਾ ਚੇਅਰਮੈਨ ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ, ਹੈਪੀ ਖਾਨ ਸਨੇਟਾ, ਰੂਪਾ ਖਾਨ ਸਨੇਟਾ, ਯੂਥ ਮੁਸਲਿਮ ਆਗੂ ਮੁਸਤਫਾ ਖਾਨ ਕੁੰਭੜਾ, ਬਹਾਦਰ ਖਾਨ ਪ੍ਰਧਾਨ ਮੁਸਲਿਮ ਕਮੇਟੀ ਕੁੰਭੜਾ, ਡਾ. ਬਲਜੀਤ ਖਾਨ ਸਨੇਟਾ, ਐਸ ਹਮੀਦ ਅਲੀ ਸਾਬਕਾ ਪ੍ਰਧਾਨ ਮੁਸਲਿਮ ਕਮੇਟੀ ਸਨੇਟਾ, ਮੁਹੰਮਦ ਗਫਾਰ, ਪ੍ਰਧਾਨ ਮੁਸਲਿਮ ਕਮੇਟੀ ਰਾਏਪੁਰ ਤੇ ਭਾਗੋਮਾਜਰਾ ਬਾਬਾ ਮੁਹੰਮਦ ਸਲੀਮ ਸਨੇਟਾ, ਮੁਹੰਮਦ ਇਕਬਾਲ ਖਾਨਪੁਰ, ਐਡਵੋਕੇਟ ਹਾਜੀ ਮੁਹੰਮਦ ਸਲੀਮ ਸੈਕਟਰ 66 ਮੁਹਾਲੀ, ਸੈਕਟਰੀ ਫ਼ਕੀਰ ਮੁਹੰਮਦ ਸਿਆਲਬਾ, ਸਬਰਾਤੀ ਖਾਨ ਭਾਗੋਮਾਜਰਾ, ਮੁਹੰਮਦ ਅਸਲਮ ਭਬਾਤ ਡੇਰਾਬੱਸੀ, ਸਦਾਗਰ ਖਾਨ ਮਟੌਰ, ਮਨਜੀਤ ਖਾਨ ਮਟੌਰ, ਸ਼ੇਖ ਮੁਹੰਮਦ ਵਸੀਮ ਸਨੇਟਾ, ਮੁਹੰਮਦ ਤਨਵੀਰ ਸਨੇਟਾ, ਅਕਬਰ ਅਲੀ ਸਿਸਮਾਂ ਸਮੇਤ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰ ਹਾਜ਼ਿਰ ਸਨ।