ਦਾਨੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ੍ਹ ਥੈਲੇਸੀਮੀਆ ਪੀੜਤ ਬੱਚਿਆਂ ਲਈ ਬੀ.ਡੀ.ਸੀ ਦੀ ਪ੍ਰਤੀਬੱਧਤਾ ਨੂੰ ਹੋਰ ਬੱਲ ਮਿਲ੍ਹਿਆ।
ਨਵਾਂਸ਼ਹਿਰ - ਸਥਾਨਕ ਬੀ.ਡੀ.ਸੀ ਦੀ ਐਗਜੈਕਿਟਵ ਕਮੇਟੀ ਮੀਟਿੰਗ ਐਸ ਕੇ ਸਰੀਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਕੱਤਰ ਜੇ ਐਸ ਗਿੱਦਾ ਵਲੋਂ ਆਰੰਭੀ ਗਈ। ਮੀਟਿੰਗ ਵਿੱਚ ਡਾ: ਅਜੇ ਬੱਗਾ ਬੀ.ਟੀ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਸਰੀਰ ਜਦੋਂ ਲੋੜੀਂਦਾ ਖੂਨ ਪੈਦਾ ਨਹੀਂ ਕਰਦਾ ਤਾਂ ਉਸ ਵਿਅਕਤੀ ਨੂੰ ਥੈਲੇਸੀਮੀਆ ਪੀੜਤ ਮੰਨਿਆ ਜਾਂਦਾ ਹੈ ਫਿਰ ਡਾਕਟਰੀ ਤੌਰ ਤੇ ਤੰਦਰੁਸਤ ਵਿਅਕਤੀ ਦੁਆਰਾ ਦਿੱਤਾ ਗਿਆ ਖੂਨ ਥੈਲੇਸੀਮੀਆ ਪੀੜਤ ਨੂੰ ਚੜ੍ਹਾਇਆ ਜਾਂਦਾ ਹੈ।

ਬੀ.ਡੀ.ਸੀ ਬਲੱਡ ਸੈਂਟਰ ਵਲੋਂ ਅਜਿਹੇ ਪੀੜਤ ਵਿਅਕਤੀਆਂ ਨੂੰ ਬਗੈਰ ਟੈਸਟ ਫੀਸਾਂ ਤੋਂ ਪਹਿਲ ਦੇ ਅਧਾਰ ਤੇ ਸਬੰਧਤ ਗਰੁੱਪ ਦਾ ਟੈਸਟ ਕੀਤਾ ਹੋਇਆ ਖੂਨ ਜਾਰੀ ਕੀਤਾ ਜਾਂਦਾ ਹੈ। ਸੰਸਥਾ ਕੋਲ੍ਹ ਅੱਠ ਥੈਲੇਸੀਮੀਆਂ ਪੀੜਤ ਬੱਚੇ ਰਜਿਸਟਰਡ ਹਨ। ਪ੍ਰਤੀ ਬੱਚਾ ਕਰੀਬ ਵੀਹ ਹਜਾਰ ਰੁਪਏ ਦੀਆਂ ਟੈਸਟ ਫੀਸਾਂ ਤੋਂ ਮੁੱਕਤ ਖੂਨ ਸੇਵਾ ਇੱਕ ਸਾਲ ਵਿੱਚ ਇਸ ਸੰਸਥਾ ਤੋਂ ਪ੍ਰਾਪਤ ਕਰਦਾ ਹੈ। ਇਹ ਖਬਰ ਬਹੁਤ ਤਸੱਲੀ ਵਾਲ੍ਹੀ ਹੈ ਕਿ ਦਾਨੀ ਸ਼ਖ਼ਸੀਅਤਾਂ ਨੇ ਬੱਚਿਆਂ ਦੀ ਮੱਦਦ ਲਈ ਵਿਤੀ ਸਹਿਯੋਗ ਦੇਣ ਵਿੱਚ ਦਿਲਚਸਪੀ ਵਿਖਾਈ ਹੈ।
ਮੀਟਿੰਗ ਵਲੋਂ ਸਰਵਸੰਮਤੀ ਨਾਲ੍ਹ ਫੈਸਲਾ ਲਿਆ ਗਿਆ ਕਿ ਥੈਲੇਸੀਮੀਆ ਪੀੜਤਾਂ ਲਈ ਪਹਿਲਾਂ ਦੀ ਤਰ੍ਹਾਂ ਮਦੱਦ ਜਾਰੀ ਰੱਖੀ ਜਾਵੇਗੀ ਜਿਸ ਨੂੰ ਦਾਨੀ ਸ਼ਖ਼ਸੀਅਤਾਂ ਨੇ ਹੋਰ ਵੀ ਬੱਲ ਦਿੱਤਾ ਹੈ ਜਿਹਨਾਂ ਵਿੱਚ ਡਾ: ਵਿਸ਼ਵ ਮੋਹਿਨੀ ਧਰਮਸ਼ਾਲਾ ਪ੍ਰਵੇਸ਼ ਕੁਮਾਰ (ਓਮ ਕੱਟ ਪੀਸ) ਸ਼ਾਮਲ ਹਨ। ਮੀਟਿੰਗ ਵਿੱਚ ਐਸ ਕੇ ਸਰੀਨ, ਜੇ ਐਸ ਗਿੱਦਾ, ਪੀ ਆਰ ਕਾਲ੍ਹੀਆ, ਅੰਜੂ ਸਰੀਨ, ਡਾ: ਅਜੇ ਬੱਗਾ, ਰਾਜਿੰਦਰ ਕੌਰ ਗਿੱਦਾ ਤੇ ਮੈਨੇਜਰ ਮਨਮੀਤ ਸਿੰਘ ਹਾਜਰ ਸਨ।