ਅਮਰਪ੍ਰੀਤ ਲਾਲੀ ਨੂੰ ਹਾਈਕਮਾਡ ਵੱਲੋਂ ਮਿਲੀ ਵੱਡੀ ਜਿੰਮੇਵਾਰੀ, ਜੰਮੂ- ਕਸ਼ਮੀਰ ਚੋਣਾ ਵਿੱਚ ਅਬਜਰਬਰ ਬਣਾਇਆ

ਗੜ੍ਹਸ਼ੰਕਰ, 30 ਅਗਸਤ - ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਰਾਸ਼ਟਰੀ ਜਨਰਲ ਸਕੱਤਰ ਅਮਰਪ੍ਰੀਤ ਸਿੰਘ ਲਾਲੀ ਨੂੰ ਹਾਈਕਮਾਂਡ ਨੇ ਵੱਡੀ ਜਿੰਮੇਵਾਰੀ ਦਿੰਦੇ ਹੋਏ ਜੰਮੂ- ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਧਮਪੁਰ ਲੋਕ ਸਭਾ ਦਾ ਅਬਜਰਵਰ ਨਿਯੁੱਕਤ ਕੀਤਾ ਗਿਆ ਹੈ।

ਇਸ ਲੋਕ ਸਭਾ ਵਿੱਚ ਕਿਸ਼ਤਵਾੜ, ਰਾਮਬਣ, ਕਠੂਆ, ਉਧਮਪੁਰ, ਡੋਡਾ ਜਿਲੇ ਆਂਦੇ ਹਨ ਅਤੇ ਅਮਰਪ੍ਰੀਤ ਲਾਲ਼ੀ ਪਹਿਲੇ ਗੇੜ ਦੀਆਂ ਚੋਣਾਂ ਤੱਕ ਕੰਮ ਕਰਨਗੇ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਨੈਸ਼ਨਲ ਵਾਰ ਰੂਮ ਦੇ ਚੇਅਰਮੈਨ ਸ਼ਸ਼ੀਕਾਂਤ ਸੈਂਥਿਲ ਮੈਂਬਰ ਪਾਰਲੀਮੈਂਟ ਦੁਆਰਾ ਜਾਰੀ ਕੀਤੀ ਗਈ ਚਿੱਠੀ ਵਿੱਚ ਅਮਰਪ੍ਰੀਤ ਲਾਲੀ ਨੂੰ ਤਰੁੰਤ ਉਧਮਪੁਰ ਪਹੁੰਚ ਕੇ ਜੰਮੂ ਅਤੇ ਕਸ਼ਮੀਰ ਦੇ ਸੂਬਾ ਕਾਂਗਰਸ ਪ੍ਰਧਾਨ ਤਾਰਿਕ ਹਮੀਦ ਕਰਾ ਅਤੇ ਪ੍ਰਦੇਸ਼ ਦੇ ਇਨਚਾਰਜ ਭਰਤ ਸਿੰਘ ਸੋਲੰਕੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। 
ਵਰਨਣਯੋਗ ਹੈ ਕਿ ਅਮਰਪ੍ਰੀਤ ਲਾਲੀ ਇਸ ਤੋਂ ਪਹਿਲਾਂ ਕੁੱਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਹੁੰਦੇ ਹੋਏ ਜੰਮੂ- ਕਸ਼ਮੀਰ, ਲੇਹ -ਲੱਦਾਖ ਅਤੇ ਹਿਮਾਚਲ ਦੇ ਪ੍ਰਭਾਰੀ ਵਜੋ ਜਿੰਮੇਵਾਰੀ ਨਿਭਾ ਚੁੱਕੇ ਹਨ।