
ਕੋਟ ਫਤੂਹੀ ਵਿਖੇ ਮੁਫਤ ਕੈਂਸਰ ਜਾਂਚ ਕੈਂਪ ਵਿਚ ਪੰਜ ਸੌ ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ।
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਨ.ਆਰ.ਆਈ ਵੀਰਾਂ, ਦੁਕਾਨਦਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਦੀ ਮੁਢਲੀ ਜਾਂਚ ਅਤੇ ਜਾਗਰੂਕਤਾ ਮੁਹਿੰਮ ਤਹਿਤ ਮੁਫਤ ਕੈਂਪ ਲਗਾਇਆ ਗਿਆ।
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਨ.ਆਰ.ਆਈ ਵੀਰਾਂ, ਦੁਕਾਨਦਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਦੀ ਮੁਢਲੀ ਜਾਂਚ ਅਤੇ ਜਾਗਰੂਕਤਾ ਮੁਹਿੰਮ ਤਹਿਤ ਮੁਫਤ ਕੈਂਪ ਲਗਾਇਆ ਗਿਆ।
ਜਿਸ ਵਿਚ ਡਾਕਟਰ ਧਰਮਿੰਦਰ ਢਿੱਲੋਂ ਦੀ ਡਾਕਟਰਾਂ ਟੀਮ ਜਿਸ ਵਿੱਚ ਡਾਕਟਰ ਜਸਪ੍ਰੀਤ ਸਿੰਘ, ਡਾਕਟਰ ਅਭਿਸ਼ੇਕ, ਡਾਕਟਰ ਅਮਨਪ੍ਰੀਤ, ਡਾਕਟਰ ਸ਼ਰੂਤੀ, ਡਾਕਟਰ ਪ੍ਰਭਜੋਤ, ਡਾਕਟਰ ਪੂਜਾ ਮਾਹੀ, ਹਰਮਨ ਆਦਿ ਨੇ 500 ਦੇ ਕਰੀਬ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ। ਇਹ ਕੈਂਪ ਵਰਧਮਾਨ ਥਰੈਡਸ ਦੇ ਡਾਇਰੈਕਟਰ ਤਰੁਣ ਚਾਵਲਾ ਦੇ ਸਹਿਯੋਗ ਨਾਲ ਵਰਲਡ ਕੇਅਰ ਕੈਂਸਰ ਸੰਸਥਾ ਵੱਲੋਂ ਲਗਾਇਆ ਗਿਆ ।ਇਸ ਕੈਂਪ ਵਿਚ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕੈੰਸਰ ਦਾ ਇਲਾਜ ਮੁਢਲੀਆਂ ਸਟੇਜਾਂ ਤੇ ਸੰਭਵ ਹੈ ਅਤੇ ਇਸ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ .ਰਾਜ ਕੁਮਾਰ ਨੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦਾ ਵਿਸ਼ੇਸ ਚਾਨਣਾ ਪਾਇਆ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਸਹਿਯੋਗ ਲਈ ਕਿਹਾ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਆਗੂ ਤਰੁਣ ਅਰੋੜਾ , ਜਸਪਾਲ ਸਿੰਘ ਜੱਸਾ ਬਹਿਬਲਪੁਰ, ਗੁਲਸ਼ਨ ਮਦਾਨ, ਮਨਪ੍ਰੀਤ ਸਿੰਘ ਖਾਲਸਾ,ਸਰਪੰਚ ਮੋਹਣ ਲਾਲ, ਚੇਅਰਮੈਨ ਮੰਡੀਬੋਰਡ ਜਸਪਾਲ ਸਿੰਘ ਚੇਚੀ ਹੁਸ਼ਿਆਰਪੁਰ, ਚੇਅਰਮੈਨ ਬਲਦੀਪ ਸਿੰਘ ਸੈਣੀ ਗੜਸ਼ੰਕਰ, ਨੰਬਰਦਾਰ ਰਾਮਸਰੂਪ, ਰਜੇਸ਼ ਅਰੋੜਾ,ਕਿਰਪਾਲ ਸਿੰਘ, ਪਵਨ ਕੁਮਾਰ, ਪਰਮਿੰਦਰ ਕੁਮਾਰ ਸਕੂਲ ਮੁਖੀ, ਗੁਰਮੇਲ ਸਿੰਘ, ਆਪ ਆਗੂ ਸੰਦੀਪ ਸਿੰਘ, ਤਜਿੰਦਰ ਸਿੰਘ ਵਿੱਕੀ ,ਗੋਲਡੀ ਰਾਣਾ, ਕੁਸ਼ਵ ਕਰਨ,ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।
