"ਪੀ. ਐੱਲ. ਡਬਲਿਊ. ਨੇ ਚਾਰ ਮਹੀਨਿਆਂ 'ਚ 22 ਫ਼ੀਸਦ ਵੱਧ ਉਤਪਾਦਨ ਮੁੱਲ ਹਾਸਲ ਕੀਤਾ"

ਪਟਿਆਲਾ, 17 ਅਗਸਤ - ਭਾਰਤੀ ਰੇਲਵੇ ਦੀ ਇਕਾਈ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ.) ਨੇ 78ਵਾਂ ਸੁਤੰਤਰਤਾ ਦਿਵਸ ਬੜੇ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਸਮਾਰੋਹ ਦੀ ਸ਼ੁਰੂਆਤ ਪ੍ਰਮੁੱਖ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਪ੍ਰਮੋਦ ਕੁਮਾਰ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਨ੍ਹਾਂ ਨੇ ਪੀ.ਐੱਲ.ਡਬਲਿਊ. ਅਧਿਕਾਰੀਆਂ ਅਤੇ ਸਟਾਫ ਦੀ ਮੌਜੂਦਗੀ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਦੀ ਟੁਕੜੀ ਤੋਂ ਸਲਾਮੀ ਲਈ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੀ.ਐਲ.ਡਬਲਿਊ. ਨੇ ਅਪ੍ਰੈਲ 2024 ਤੋਂ ਜੁਲਾਈ 2024 ਦੀ ਮਿਆਦ ਦੇ ਦੌਰਾਨ 2 DETC ਦੇ ਨਾਲ 10 WAP-7 ਅਤੇ 16 WAG9HC ਲੋਕੋਮੋਟਿਵਾਂ ਦਾ ਸਫਲਤਾਪੂਰਵਕ ਨਿਰਮਾਣ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਪੀ ਐੱਲ ਡਬਲਿਊ ਨੇ 2,912 ਕਰੋੜ ਰੁਪਏ ਦਾ ਉਤਪਾਦਨ ਮੁੱਲ ਪ੍ਰਾਪਤ ਕੀਤਾ ਹੈ।  ਪਿਛਲੇ ਚਾਰ ਮਹੀਨਿਆਂ ਦੀ ਮਿਆਦ ਦੇ ਮੁਕਾਬਲੇ ਇਹ ਵਾਧਾ 22% ਵਧ ਹੈ। ਸਮਾਗਮ ਵਿੱਚ ਸਟਾਫ਼ ਕੌਂਸਲ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਸਦਭਾਵਨਾ  ਵਜੋਂ ਆਰ.ਪੀ.ਐਫ. ਸਟਾਫ਼ ਨੂੰ ਮਠਿਆਈਆਂ ਵੰਡੀਆਂ ਗਈਆਂ।
ਆਪਣੀ ਸਮਾਪਤੀ ਟਿੱਪਣੀ ਵਿੱਚ  ਪ੍ਰਮੋਦ ਕੁਮਾਰ ਨੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ  ਹਾਜ਼ਰ ਸਾਰੇ ਲੋਕਾਂ ਨੂੰ ਭਾਰਤੀ ਰੇਲਵੇ ਦੀ ਨਿਰੰਤਰ ਸਫਲਤਾ ਵਿੱਚ ਆਪਣਾ ਯੋਗਦਾਨ ਦਿੰਦੇ ਹੋਏ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕੀਤੀ।