ਬੈਂਕ ਮੁਲਾਜ਼ਮ ਪੈਨਸ਼ਨਰਜ਼ ਦੀ ਮੀਟਿੰਗ ਹੋਈ।

ਨਵਾਂਸ਼ਹਿਰ - ਸਟੇਟ ਬੈਂਕ ਆਫ਼ ਇੰਡੀਆ ਦੇ ਪੈਨਸ਼ਨਰਜ਼ ਦੀ ਮਹੀਨਾਵਾਰ ਮੀਟਿੰਗ ਹਰਬੰਸ ਲਾਲ ਪ੍ਰਦੇਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੇਸੀ ਨੇ ਦੱਸਿਆ ਕਿ ਪੈਨਸ਼ਨਰਜ਼ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਵਾਸਤੇ ਸਾਰੇ ਮੈਂਬਰਾਂ ਨੂੰ ਇੱਕ ਇੱਕ ਰੁੱਖ ਜ਼ਰੂਰ ਲਗਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਬਲਵੀਰ ਚੰਦ ਭਾਟੀਆ, ਬਲਵੀਰ ਕੈਂਥ, ਰੇਸ਼ਮ ਲਾਲ, ਪ੍ਰਮਿੰਦਰ ਸਿੰਘ, ਮੱਖਣ ਬੜ੍ਹਪੱਗਾ , ਗਿਆਨ ਚੰਦ, ਸੁਰਜੀਤ ਪੁਆਰ, ਸੁਭਾਸ਼ ਅਗਨੀਹੋਤਰੀ, ਸੁਰਜੀਤ ਸਿੰਘ, ਕੈਲਾਸ਼ ਬਾਲੀ, ਸੁਰਿੰਦਰ ਪਾਲ, ਬਲਵੀਰ ਚੰਦ ਆਦਿ ਹਾਜ਼ਰ ਸਨ।