
ਸੰਤ ਲਛਮਣ ਦਾਸ ਜੀ ਦੀ ਅਗਵਾਈ 'ਚ ਗੋਪਾਲਪੁਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਲੁਧਿਆਣਾ - ਸੰਤ ਵਰਿਆਮ ਦਾਸ ਜੀ ਦੇ ਡੇਰੇ ਤੇ ਵਿਸ਼ਾਲ ਭਗਵਤੀ ਜਾਗਰਣ ਪਿੰਡ ਗੋਪਾਲਪੁਰ ਰੰਗੀਆਂ ਵਿਖੇ ਸਮੂਹ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।
ਲੁਧਿਆਣਾ - ਸੰਤ ਵਰਿਆਮ ਦਾਸ ਜੀ ਦੇ ਡੇਰੇ ਤੇ ਵਿਸ਼ਾਲ ਭਗਵਤੀ ਜਾਗਰਣ ਪਿੰਡ ਗੋਪਾਲਪੁਰ ਰੰਗੀਆਂ ਵਿਖੇ ਸਮੂਹ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਜਾਗਰਣ ਵਿੱਚ ਸੰਤ ਲਸਮਣ ਦਾਸ ਮੂਸੇ ਵਾਲੇ, ਸੰਤ ਰਾਜਾ ਨਾਥ ਅਤੇ ਬਾਬਾ ਰਾਮ ਸਿੰਘ ਨੇ ਦੱਸਿਆ ਕਿ 5 ਅਗਸਤ ਤੋਂ 13 ਅਗਸਤ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਕੌਲਾਂ ਵਾਲੇ ਟੋਬੇ ਨਹਿਰ ਟੱਪ ਸਰਕਾਰੀ ਡਿਸਪੈਂਸਰੀ ਦੇ ਨਾਲ ਸੰਗਤਾਂ ਲਈ ਲੰਗਰ ਲਗਾਇਆ ਜਾਵੇਗਾ। ਜਾਗਰਣ ਦੌਰਾਨ ਅਨੇਕਾਂ ਕਲਾਕਾਰਾਂ ਵੱਲੋਂ ਗੁਣ ਗਾਣ ਕੀਤੇ ਗਏ। ਸਮਾਗਮ ਉਪਰੰਤ ਛੋਲੇ ਪੂੜੀਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਜਗਰੂਪ ਸਿੰਘ ਭਰਦਾਸ, ਰਾਣਾ ਰਮਨਦੀਪ ਸਿੰਘ, ਗੁਰਵਿੰਦਰ ਸਿੰਘ, ਤਰਲੋਕ ਸਿੰਘ ਪੰਡਿਤ, ਗੁਰਬਖਸ਼ ਸਿੰਘ, ਬਾਬਾ ਰਾਮ ਦਾਸ ਜੀ, ਸ਼ਿੰਗਾਰਾ ਜਗੇੜੇਵਾਲਾ ਤੇ ਗੁਰਪ੍ਰੀਤ ਜਗੇੜੇ ਵਾਲੇ ਵੀ ਹਾਜ਼ਰ ਸਨ।
