ਮੂਲ ਰਾਜ ਦੇਵੀ ਚੰਦ ਕਪੂਰ ਐਸ ਡੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ

ਗੜਸ਼ੰਕਰ, 29 ਜੁਲਾਈ - ਇੱਥੋਂ ਦੇ ਮੂਲ ਰਾਜ ਦੇਵੀ ਚੰਦ ਐਸ ਡੀ ਪਬਲਿਕ ਸਕੂਲ ਦੇ ਸੱਤਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅੱਜ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੀ ਪ੍ਰਦਰਸ਼ਨੀ ਲਗਾਈ।

ਗੜਸ਼ੰਕਰ, 29 ਜੁਲਾਈ -  ਇੱਥੋਂ ਦੇ ਮੂਲ ਰਾਜ ਦੇਵੀ ਚੰਦ ਐਸ ਡੀ ਪਬਲਿਕ ਸਕੂਲ ਦੇ ਸੱਤਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅੱਜ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੀ ਪ੍ਰਦਰਸ਼ਨੀ ਲਗਾਈ।
ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਿੰਸੀਪਲ ਵੰਦਨਾ ਰਾਣਾ ਅਤੇ ਪ੍ਰਬੰਧਕੀ ਕਮੇਟੀ ਤੋਂ ਅਧਿਕਾਰੀ ਨੇਹਾਂ ਖੰਨਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜਲ ਚੱਕਰ, ਸੌਰ ਮੰਡਲ, ਪਾਣੀ ਅਤੇ ਪ੍ਰਕਾਸ਼ ਨਾਲ ਸੰਬੰਧਿਤ ਅਨੇਕਾਂ ਆਕਰਸ਼ਕ ਵਿਗਿਆਨਿਕ ਮਾਡਲ ਇਸ ਮੌਕੇ ਪੇਸ਼ ਕੀਤੇ।
ਉਹਨਾਂ ਦੱਸਿਆ ਕਿ ਵਿਗਿਆਨ ਨਾਲ ਸੰਬੰਧਿਤ ਇਹ ਮਾਡਲ ਵਿਦਿਆਰਥੀਆਂ ਦੀ ਹੁਨਰ ਦੀ ਕਲਾ ਨੂੰ ਪੇਸ਼ ਕਰ ਰਹੇ ਸਨ। 
ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਾਂ ਦਾ ਨਿਰੀਖਣ ਕਰਨ ਉਪਰੰਤ ਪ੍ਰਿੰਸੀਪਲ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਉਹਨਾਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ।