ਖੇੜਾ ਕਲਮੋਟ ਸਕੂਲ ਵਿਖੇ "ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ" ਮੁਹਿਮ ਤਹਿਤ 300 ਪੌਦੇ ਲਗਾਏ

ਗੜ੍ਹਸ਼ੰਕਰ - ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਵਿਖੇ "ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ" ਮੁਹਿੰਮ ਤਹਿਤ 19 ਕਿਸਮਾਂ ਦੇ 300 ਪੌਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਲਗਾਏ ਗਏ। ਇਹ ਪੌਦੇ ਸਕੂਲ ਦੇ ਫੀਡਰ ਪਿੰਡਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਢੁੱਕਵੀਆਂ ਥਾਵਾਂ 'ਤੇ ਲਗਾਏ ਗਏ ।

ਗੜ੍ਹਸ਼ੰਕਰ - ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਵਿਖੇ "ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ" ਮੁਹਿੰਮ ਤਹਿਤ 19 ਕਿਸਮਾਂ ਦੇ 300 ਪੌਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਲਗਾਏ ਗਏ। ਇਹ ਪੌਦੇ ਸਕੂਲ ਦੇ ਫੀਡਰ ਪਿੰਡਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਢੁੱਕਵੀਆਂ ਥਾਵਾਂ 'ਤੇ ਲਗਾਏ ਗਏ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੇਮ ਧੀਮਾਨ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਵਿਦਿਆਰਥੀਆਂ ਨੂੰ ਇਸ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਸੀ। ਇਸ ਪ੍ਰੇਰਨਾ ਸਦਕਾ ਵਿਦਿਆਰਥੀਆਂ ਨੇ ਇਸ ਮੁਹਿੰਮ ਤਹਿਤ ਵਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਵਲੋਂ ਪੌਦੇ ਲਗਾ ਕੇ ਸੋਸ਼ਲ ਮੀਡੀਆ ਤੇ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਸਕੂਲ ਵਲੋਂ ਸਮੇਂ-ਸਮੇਂ 'ਤੇ ਇਹਨਾਂ ਪੌਦਿਆਂ ਨੂੰ ਦੇਖਿਆ ਜਾਵੇਗਾ ਅਤੇ ਪਹਿਲੇ, ਦੂਜੇ, ਤੀਜੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਸੁਧੀਰ ਸਿੰਘ ਰਾਣਾ, ਸੁਦੇਸ਼ ਕੁਮਾਰੀ, ਅਮਰੀਕ ਸਿੰਘ ਦਿਆਲ, ਮੀਤਕ ਸ਼ਰਮਾ, ਪਲਵਿੰਦਰ ਸਿੰਘ, ਅਰਵਿੰਦ ਸ਼ਰਮਾ, ਸਪਨਾ ਰਾਣਾ, ਅੰਜਨਾ ਕੁਮਾਰੀ, ਪ੍ਰਿਅੰਕਾ, ਬਲਵਿੰਦਰ ਕੌਰ, ਪ੍ਰਿਅੰਕਾ ਰਾਣੀ, ਸ਼ਿਵਾਨੀ, ਰਜੇਸ਼ ਕੁਮਾਰ, ਕੁਲਦੀਪ ਰਾਣਾ ਅਤੇ ਕੈਪਟਨ ਬਖਸ਼ੀਸ਼ ਸਿੰਘ  ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।