ਸੰਧੂ ਹਸਪਤਾਲ ਨਵਾਂਸ਼ਹਿਰ ਵਿਖੇ ਲਗਾਇਆ ਪਿੱਤੇ ਦੀ ਪੱਥਰੀ ਦਾ ਜਾਂਚ ਕੈਂਪ

ਨਵਾਂਸ਼ਹਿਰ,9 ਜਨਵਰੀ- ਸੰਧੂ ਹਸਪਤਾਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਪਿੱਤੇ ਦੀ ਪੱਥਰੀ ਦੇ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸੰਧੂ ਹਸਪਤਾਲ ਦੇ ਜਨਰਲ ਅਤੇ ਲੈਪਰੋ ਸਰਜਨ ਡਾ: ਸੰਦੀਪ ਅਗਰਵਾਲ ਨੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ | ਇਸ ਤੋਂ ਇਲਾਵਾ ਮਰੀਜ਼ਾਂ ਨੂੰ ਵਿਸ਼ੇਸ਼ ਰਿਆਇਤੀ ਦਰਾਂ 'ਤੇ ਖੂਨ ਦੇ ਟੈਸਟਾਂ ਦੀ ਸਹੂਲਤ ਦਿੱਤੀ ਗਈ।

ਚਾਰ ਦਿਨਾਂ ਤੱਕ ਚੱਲੇ ਇਸ ਕੈਂਪ ਦੌਰਾਨ ਪਿੱਤੇ ਦੀ ਪੱਥਰੀ ਦੇ 30 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਪਿੱਤੇ ਦੀ ਪੱਥਰੀ ਬਾਰੇ ਗੱਲ ਕਰਦਿਆਂ ਡਾਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਪਿੱਤੇ ਦੀ ਪੱਥਰੀ ਵਾਲੇ ਸਾਰੇ ਮਰੀਜ਼ਾਂ ਨੂੰ ਸਰਜਰੀ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਓਪਰੇਸ਼ਨ ਦੀ ਸਲਾਹ ਆਮ ਤੌਰ 'ਤੇ ਉਦੋਂ ਦਿੱਤੀ ਜਾਂਦੀ ਹੈ ਜਦੋਂ ਪੱਥਰੀ ਦੇ ਕਾਰਨ ਦਿੱਕਤ ਆ ਰਹੀ ਹੋਵੇ ਜਾਂ ਦਰਦ ਹੋਵੇ ਜਾਂ ਗਾਲ ਬਲੈਡਰ ਵਿੱਚ ਸੋਜ ਹੋਵੇ। ਸੰਧੂ ਹਸਪਤਾਲ ਦੇ ਸੰਚਾਲਕ ਡਾ. ਜੇ. ਐਸ. ਸੰਧੂ ਅਤੇ ਡਾ: ਗੁਰਜੀਤ ਕੌਰ ਸੰਧੂ ਨੇ ਦੱਸਿਆ ਕਿ ਕੈਂਪ ਦੌਰਾਨ ਜਿਨ੍ਹਾਂ ਮਰੀਜ਼ਾਂ ਦੀ ਜਾਂਚ ਕੀਤੀ ਗਈ|
 ਉਨ੍ਹਾਂ ਦੇ ਵਿਸ਼ੇਸ਼ ਰਿਆਇਤੀ ਖਰਚਿਆਂ 'ਤੇ ਲੈਪਰੋਸਕੋਪਿਕ ਸਰਜਰੀ ਭਾਵ ਦੂਰਬੀਨ ਰਾਹੀ ਅਪਰੇਸ਼ਨ ਕੀਤੇ ਜਾਣਗੇ। ਇਨ੍ਹਾਂ ਲੈਪਰੋਸਕੋਪਿਕ ਸਰਜਰੀਆਂ ਦੀ ਅਗਲੇ ਇੱਕ ਮਹੀਨੇ ਵਿੱਚ ਵੱਖ-ਵੱਖ ਦਿਨਾਂ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਮਰੀਜ਼ ਹੋਵੇ ਤਾਂ ਉਹ ਜਨਵਰੀ ਮਹੀਨੇ ਦੌਰਾਨ ਰਿਆਇਤੀ ਦਰਾਂ 'ਤੇ ਲੈਪਰੋਸਕੋਪਿਕ ਸਰਜਰੀ ਦੀ ਸਹੂਲਤ ਲੈ ਸਕਦਾ ਹੈ।