
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਬਿਲੜੋ ਵਲੋ ਨੰਬਰਦਾਰ ਲਖਵਿੰਦਰ ਕੁਮਾਰ ਸਨਮਾਨਿਤ
ਗੜਸ਼ੰਕਰ - ਅੱਜ ਪਿੰਡ ਬਿਲੜੋਂ ਵਿੱਚ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਰਾਮਪੁਰ ਬਿਲ਼ੜੋਂ ਵਿੱਚ ਇੱਕ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ,ਜਿਸ ਵਿੱਚ ਸੁਸਾਇਟੀ ਦੇ ਸੰਸਥਾਪਕ ਸਤੀਸ਼ ਕੁਮਾਰ ਸਾਬਕਾ ਸਰਪੰਚ, ਨੰਬਰਦਾਰ ਲਖਵਿੰਦਰ ਕੁਮਾਰ,ਮਾਸਟਰ ਕੇਵਲ ਕ੍ਰਿਸ਼ਨ,ਸਾਬਕਾ ਪੰਚ ਸੰਤੋਸ਼ ਕੁਮਾਰੀ,ਪੰਡਿਤ ਬਿੱਲਾ,ਸ਼੍ਰੀ ਬਲਰਾਜ,ਪਰਮਾਨੰਦ ਬੇਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਜਿਸ ਵਿਚ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ,ਅਤੇ ਪਿੰਡ ਦੇ ਨੰਬਰਦਾਰ ਅਤੇ ਸੁਸਾਇਟੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਬਿਲੜੋਂ ਦਾ ਉਹਨਾ ਦੇ ਸਮਾਜਸੇਵੀ ਗਤੀਵਿਧੀਆਂ ਤੋ ਪ੍ਰਭਾਵਿਤ ਹੋ ਕੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।
ਗੜਸ਼ੰਕਰ - ਅੱਜ ਪਿੰਡ ਬਿਲੜੋਂ ਵਿੱਚ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਰਾਮਪੁਰ ਬਿਲ਼ੜੋਂ ਵਿੱਚ ਇੱਕ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ,ਜਿਸ ਵਿੱਚ ਸੁਸਾਇਟੀ ਦੇ ਸੰਸਥਾਪਕ ਸਤੀਸ਼ ਕੁਮਾਰ ਸਾਬਕਾ ਸਰਪੰਚ, ਨੰਬਰਦਾਰ ਲਖਵਿੰਦਰ ਕੁਮਾਰ,ਮਾਸਟਰ ਕੇਵਲ ਕ੍ਰਿਸ਼ਨ,ਸਾਬਕਾ ਪੰਚ ਸੰਤੋਸ਼ ਕੁਮਾਰੀ,ਪੰਡਿਤ ਬਿੱਲਾ,ਸ਼੍ਰੀ ਬਲਰਾਜ,ਪਰਮਾਨੰਦ ਬੇਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਜਿਸ ਵਿਚ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ,ਅਤੇ ਪਿੰਡ ਦੇ ਨੰਬਰਦਾਰ ਅਤੇ ਸੁਸਾਇਟੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਬਿਲੜੋਂ ਦਾ ਉਹਨਾ ਦੇ ਸਮਾਜਸੇਵੀ ਗਤੀਵਿਧੀਆਂ ਤੋ ਪ੍ਰਭਾਵਿਤ ਹੋ ਕੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਿਤ ਕਰਦੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਬਿਲੜੋ ਜੀ ਨੇ ਕਿਹਾ ਕਿ ਸਾਡੇ ਮਾਣ ਵਾਲੀ ਗੱਲ ਹੈ ਕਿ ਡਾਕਟਰ ਲਖਵਿੰਦਰ ਕੁਮਾਰ ਸਾਡੇ ਪਿੰਡ ਨੰਬਰਦਾਰ ਹਨ ਅਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਹਨ ਜੋ ਕਿ ਸਮਾਜਸੇਵੀ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ,ਮੈਡੀਕਲ ਕੈਂਪ,ਖੂਨਦਾਨ ਕੈਂਪ, ਧੀਆਂ ਦੀ ਲੋਹੜੀ ਵਰਗੇ ਸਮਾਜਸੇਵੀ ਕੰਮ ਇਹਨਾ ਦੇ ਪਰਮੁੱਖ ਗਤੀਵਿਧੀਆਂ ਨੂੰ ਦੇਖਦੇ ਹੋਏ ਅੱਜ ਅਸੀਂ ਅਪਣੀ ਸੰਸਥਾ ਵਲੋਂ ਸਨਮਾਨ ਕਰ ਰਹੇ ਹਾਂ। ਇਸ ਮੌਕੇ ਆਦਰਸ਼ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਅੱਜ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਬਿਲੜੋਂ ਵਲੋਂ ਸਾਡੀ ਸੁਸਾਇਟੀ ਨੂੰ ਪਿੰਡ ਵਿੱਚ ਬੁਲਾ ਕੇ ਸਨਮਾਨ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਜੀ ਸੁਸਾਇਟੀ ਵਿਚ ਤਾਂ ਹਰ ਇਕ ਗਤੀਵਿਧੀ ਪਰਮੁੱਖ ਰੋਲ ਅਦਾ ਕਰਦੇ ਹਨ, ਦੂਜੇ ਪਾਸੇ ਉਹ ਪਿੰਡ ਵਿੱਚ ਵੀ ਨੰਬਰਦਾਰ ਦੇ ਤੌਰ ਤੇ ਬਹੁਤ ਹੀ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਬਿਨਾ ਕਿਸੇ ਲਾਲਚ ਦੇ ਹਰ ਇਕ ਦਾ ਕੰਮ ਕਰਦੇ ਹਨ ਉਹਨਾ ਦੀ ਇਸ ਕਾਰਗੁਜਾਰੀ ਤੋਂ ਖ਼ੁਸ਼ ਹੋ ਕੇ ਸਨਮਾਨਿਤ ਕੀਤਾ ਜਾਣਾ ਉਹਨਾ ਦੀ ਸ਼ਖ਼ਸੀਅਤ ਨੂੰ ਚਾਰਚੰਦ ਲਗਾਉਂਦਾ ਹੈ। ਨੰਬਰਦਾਰ ਲਖਵਿੰਦਰ ਕੁਮਾਰ ਨੇ ਕਿਹਾ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਬਿਲੜੋਂ ਦੇ ਪ੍ਰਧਾਨ ਸਤੀਸ਼ ਕੁਮਾਰ ਜੀ ਅਤੇ ਹੋਰ ਪ੍ਰਮੁੱਖ ਅਹੁਦੇਦਾਰਾਂ ਦਾ ਰਿਣੀ ਹਾਂ,ਜਿਹਨਾਂ ਨੇ ਮੈਨੂੰ ਸਨਮਾਨਿਤ ਕਰਕੇ ਇੰਨੇ ਮਾਣ ਦਿੱਤਾ ਹੈ ਅਤੇ ਇਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਜਿਹੜੇ ਮੇਰੇ ਲਾਇਕ ਕੰਮ ਹੋਣਗੇ ਪੂਰੀ ਤਨਦੇਹੀ ਨਾਲ ਕਰਾਂਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੈਪਟਨ ਸ਼ਮਸੇਰ ਚੌਧਰੀ,ਸ਼੍ਰੀਮਤੀ ਸੰਤੋਸ਼ ਕੁਮਾਰੀ ਸਾਬਕਾ ਪੰਚ, ਪੰਡਿਤ ਬਿੱਲਾ, ਮਾਸਟਰ ਗਿਲਗਿਤ ਰਾਣਾ,ਸ਼੍ਰੀ ਬਲਰਾਜ ਰਾਣਾ,ਪਰਮਾਨੰਦ ਬੇਦੀ,ਰਾਮ ਰਾਣਾ, ਰਿਟਾਇਰਡ ਇੰਸਪੈਕਟਰ ਧਰਮਚੰਦ,ਵੈਦ ਰਘੁਨਾਥ ਸਹਾਏ, ਚੌਧਰੀ ਤਰਸੇਮ ਸਿੰਘ, ਕੁਲਵੰਤ ਚੌਧਰੀ, ਮਹਿੰਦਰ ਚੰਦ, ਮਾਸਟਰ ਕੇਵਲ ਕ੍ਰਿਸ਼ਨ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ।
