ਡੀ. ਏ. ਵੀ. ਕਾਲਜ ਫ਼ਾਰ ਗਰਲਜ਼, ਗੜ੍ਹਸ਼ੰਕਰ ਵਿਖੇ 31 ਅਕਤੂਬਰ ਸਰਦਾਰ ਵਲਭ ਬਾਈ ਪਟੇਲ ਜੀ ਨੂੰ ਸਮਰਪਿਤ ਯੂਨਿਟੀ ਡੇ ਮਨਾਇਆ ਗਿਆ

ਡੀ. ਏ. ਵੀ. ਕਾਲਜ ਫ਼ਾਰ ਗਰਲਜ਼, ਗੜ੍ਹਸ਼ੰਕਰ ਵਿਖੇ 31 ਅਕਤੂਬਰ ਸਰਦਾਰ ਵਲਭ ਬਾਈ ਪਟੇਲ ਜੀ ਨੂੰ ਸਮਰਪਿਤ ਯੂਨਿਟੀ ਡੇ ਮਨਾਇਆ ਗਿਆ

ਗੜ੍ਹਸ਼ੰਕਰ 31 ਅਕਤੂਬਰ,  ਅੱਜ ਡੀ. ਏ. ਵੀ. ਕਾਲਜ ਫ਼ਾਰ ਗਰਲਜ਼, ਗੜ੍ਹਸ਼ੰਕਰ ਵਿਖੇ ੩੧ ਅਕਤੂਬਰ ਸਰਦਾਰ ਵਲਭ ਬਾਈ ਪਟੇਲ ਜੀ ਨੂੰ ਸਮਰਪਿਤ ਯੂਨਿਟੀ ਡੇ ਮਨਾਇਆ ਗਿਆ |  ਕਾਲਜ ਦੇ ਪ੍ਰਿੰਸੀਪਲ ਡਾ. ਕੰਵਲਇੰਦਰ ਕੌਰ ਜੀ ਤੇ ਐਨ. ਐਸ. ਐਸ. ਇੰਚਾਰਜ ਪ੍ਰੋ. ਕਾਮਨਾ ਦੀ ਅਗਵਾਈ ਹੇਠ ਕਾਲਜ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਕਾਲਜ ਦੇ ਸਾਰੇ ਸਟਾਫ ਤੇ ਵਿਦਿਆਰਥਣਾਂ ਨੇ ਸਹੁੰ ਚੁੱਕ ਕੇ ਸੰਕਲਪ ਕੀਤਾ ਕਿ ਅਸੀਂ  ਆਪਣੇ ਦੇਸ਼ ਦੀ ਆਂਤਰਿਕ ਸੁਰੱਖਿਆ ਬਣਾਏ ਰੱਖਣ ਲਈ ਆਪਣਾ ਯੋਗਦਾਨ ਦੇਣ ਲਈ ਵਚਨਬੱਧ ਹਾਂ | ਕਾਲਜ ਪ੍ਰਿੰਸੀਪਲ  ਡਾ. ਕੰਵਲਇੰਦਰ ਕੌਰ ਜੀ ਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ  ਹੋਏ ਕਿਹਾ ਕਿ ਸਾਨੂੰ ਸਰਦਾਰ ਵਲਭ ਬਾਈ ਪਟੇਲ ਜੀ ਦੇ ਜੀਵਨ ਤੋਂ ਸਿਖਿਆ ਲੈਂਦੇ ਹੋਏ ਆਪਣੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਉਣ ਵਿੱਚ ਪੂਰੀ ਇਮਾਨਦਾਰੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ | ਇਸ ਮੌਕੇ ਤੇ ਕਾਲਜ ਵਿੱਚ ਏਕਤਾ ਦੌੜ ਕਾਰਵਾਈ ਗਈ  ਜਿਸ ਵਿੱਚ ਸਾਰੀਆਂ ਵਿਦਿਆਰਥਣਾਂ ਨੇ ਵੱਧ-ਚੜ ਕੇ ਹਿੱਸਾ ਲਿਆ |