ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਬੀਬੀ ਸੱਤਿਆ ਦੇਵੀ ਦਾ ਸਨਮਾਨ
ਗੜ੍ਹਸ਼ੰਕਰ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਅੱਜ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸਮਾਰਕ ਵਿਖੇ ਸਮਾਜ ਸੇਵੀ ਬੀਬੀ ਸੱਤਿਆ ਦੇਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ ਇੰਮਪਾਇਰ ਆਫਿਸਰ ਡਾਕਟਰ ਅਮਰਜੀਤ ਰਾਜੂ ਵੱਲੋਂ ਸਮਾਜ ਭਲਾਈ ਦੇ ਅਨੇਕਾਂ ਕੰਮ ਕੀਤੇ ਜਾ ਰਹੇ ਹਨ।

ਜਿਸ ਦੇ ਤਹਿਤ ਡਾਕਟਰ ਅਮਰਜੀਤ ਰਾਜੂ ਵੱਲੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਇਲਾਕੇ ਵਿੱਚ ਜਰੂਰਤਮੰਦ ਅੰਗਹੀਣਾਂ ਨੂੰ ਸੈਕੜੇ ਟਰਾਈ ਸਾਈਕਲ ਅਤੇ ਵ੍ਹੀਲ ਚੇਅਰਜ ਭੇਂਟ ਕੀਤੀਆਂ ਜਾ ਚੁੱਕਿਆ ਹਨ ਅਤੇ ਅੱਜ ਉਨ੍ਹਾਂ ਦੇ ਮਾਤਾ ਬੀਬੀ ਸੱਤਿਆ ਦੇਵੀ ਦਾ ਇਥੇ ਪਹੁੰਚਣ ਤੇ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੀਬੀ ਸੱਤਿਆ ਦੇਵੀ ਜੀ ਦੀ ਮੌਜੂਦਗੀ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੀ ਮੱਦਦ ਨਾਲ ਪਿੰਡ ਪੈਂਸਰਾ ਦੇ 2 ਅੰਗਹੀਣ ਵਿਆਕਤੀਆਂ ਨੂੰ ਟਰਾਈ ਸਾਇਕਲਜ਼ ਭੇਟ ਕੀਤੀਆਂ ਗਈਆਂ।
ਇਸ ਮੌਕੇ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਰੌਕੀ ਮੋਇਲਾ, ਹੈਪੀ ਸਾਧੋਵਾਲ, ਰਣਜੀਤ ਸਿੰਘ ਬੰਗਾ, ਪ੍ਰਿਸੀਪਲ ਬਿੱਕਰ ਸਿੰਘ, ਹਰਦੇਵ ਰਾਏ, ਡਾਕਟਰ ਵਿੱਜ, ਲਖਵਿੰਦਰ ਲੱਕੀ, ਹਰੀ ਲਾਲ ਨਫਰੀ, ਹਰਪ੍ਰੀਤ ਸਿੰਘ ਬੈਂਸ, ਗੁਰਪ੍ਰੀਤ ਸਿੰਘ, ਗਿਆਨ ਚੰਦ ਅਤੇ ਹਰਨੇਕ ਬੰਗਾ ਆਦਿ ਹਾਜਰ ਸਨ।