ਟੀ.ਐਨ.ਏ.ਆਈ. ਵੱਲੋਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ ਪ੍ਰੈਕਟੀਕਲ ਡੰਮੀ ਦਾ ਤੋਹਫਾ ਪ੍ਰਦਾਨ

ਨਵਾਂਸ਼ਹਿਰ -ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ ਸ਼ਾਨਦਾਰ ਕੰਮ ਕਰਨ ਅਤੇ ਪ੍ਰਾਪਤੀਆਂ ਕਰਨ ਹਿੱਤ ਟੀ.ਐਨ.ਏ.ਆਈ. (ਟਰੇਂਡ ਨਰਸਿਸ ਐਸ਼ੋਸ਼ੀਏਸ਼ਨ ਆਫ ਇੰਡੀਆਂ ਨਵੀਂ ਦਿੱਲੀ) ਵੱਲੋ ਇੱਕ ਹਾਈ ਟੈਕ ਮਨੁੱਖੀ ਡੰਮੀ ਮਾਡਲ ਦਾ ਤੋਹਫਾ ਭੇਟ ਕੀਤਾ ਗਿਆ ਹੈ।

ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਜਸਪਾਲ ਨੇ ਮੀਡੀਆਂ ਨੂੰ ਦਿੰਦੇ ਹੋਏ ਦੱਸਿਆ ਕਿ ਕਾਲਜ ਦੀਆਂ ਪੰਜ ਸਾਲ ਦੀਆਂ  ਨਿਰੰਤਰ ਸ਼ਾਨਦਾਰ ਐਸ ਐਨ ਏ ਆਈ ਮੈਂਬਰਸ਼ਿਪ ਅਤੇ ਹੋਰ ਉਸਾਰੂ ਸੇਵਾਵਾਂ ਬਦਲੇ ਇਹ ਮਾਣ ਤੋਹਫੇ ਦੇ ਰੂਪ ਵਿਚ ਪ੍ਰਾਪਤ ਹੋਇਆ ਹੈ । ਜਿਸ ਨਾਲ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆਂ ਪ੍ਰਾਪਤੀ ਇਹ ਹਾਈ ਟੈਕ ਮਨੁੱਖੀ ਡੰਮੀ ਦਾ ਤੋਹਫਾ ਕਾਰਗਰ ਸਿੱਧ ਹੋਵੇਗਾ। 
ਇਸ  ਸ਼ਾਨਦਾਰ ਪ੍ਰਾਪਤੀ ਦੀ  ਗੁਰੂ ਨਾਨਕ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਅਤੇ ਸਮੂਹ ਟਰੱਸਟੀਆਂ ਵੱਲੋਂ ਭਰਪੂਰ ਸ਼ਾਲਾਘਾ ਕੀਤੀ ਗਈ। ਇਸ ਮੌਕੇ ਮੈਡਮ ਰਮਨਦੀਪ ਕੌਰ, ਮੈਡਮ ਨਵਜੋਤ ਕੌਰ, ਮੈਡਮ ਵੰਦਨਾ ਬਸਰਾ, ਮੈਡਮ ਰਾਬੀਆ ਹਾਟਾ, ਮੈਡਮ ਸ਼ਿਵਾਨੀ ਭਰਦਵਾਜ ਵੀ ਹਾਜ਼ਰ ਸਨ।