ਗੜਸ਼ੰਕਰ ਦੇ ਇੱਕ ਘਰ ਵਿੱਚ ਹੋਈ ਚੋਰੀ, ਲੱਖਾਂ ਦਾ ਹੋਇਆ ਨੁਕਸਾਨ

ਗੜਸ਼ੰਕਰ, 3 ਜੁਲਾਈ - ਗੜਸ਼ੰਕਰ ਸ਼ਹਿਰ ਦੇ ਮੁਹੱਲਾ ਭੱਟਾਂ ਵਿੱਚ ਲੰਘੀ ਰਾਤ ਹੋਈ ਇੱਕ ਘਰ ਵਿੱਚ ਚੋਰੀ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਂਚਾਰ ਹੈ।

ਗੜਸ਼ੰਕਰ, 3 ਜੁਲਾਈ - ਗੜਸ਼ੰਕਰ ਸ਼ਹਿਰ ਦੇ ਮੁਹੱਲਾ ਭੱਟਾਂ ਵਿੱਚ ਲੰਘੀ ਰਾਤ ਹੋਈ ਇੱਕ ਘਰ ਵਿੱਚ ਚੋਰੀ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਂਚਾਰ ਹੈ। 
ਲਲਿਤ ਬੇਦੀ ਅਤੇ ਸਮੀਤ ਬੇਦੀ ਨੇ ਦੱਸਿਆ ਕਿ ਉਹਨਾਂ ਦੇ ਘਰੋਂ ਲੰਘੀ ਰਾਤ ਚੋਰਾਂ ਨੇ ਅਲਮਾਰੀ ਵਿੱਚ ਰੱਖੇ ਹੋਏ ਜੇਵਰਾਤ ਅਤੇ ਨਗਦੀ ਚੋਰੀ ਕਰ ਲਈ। ਸਮੀਰ ਬੇਦੀ ਨੇ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਲਲਿਤ ਬੇਦੀ ਇਸ ਘਰ ਵਿੱਚ ਰਹਿ ਰਿਹਾ ਹੈ, ਸਾਰਾ ਪਰਿਵਾਰ ਹੇਠਲੇ ਕਮਰੇ ਵਿੱਚ ਸੁੱਤਾ ਹੋਇਆ ਸੀ ਤੇ ਚੁਬਾਰੇ ਵਾਲੇ ਕਮਰੇ ਵਿੱਚ ਪਈ ਅਲਮਾਰੀ  ਨੂੰ ਚੋਰਾਂ ਨੇ ਭੰਨ ਕੇ ਉਸ ਵਿੱਚ ਰੱਖੇ ਹੋਏ  ਸੋਨੇ ਦੇ ਕੀਮਤੀ ਗਹਿਣੇ ਅਤੇ ਨਗਦੀ ਚੋਰੀ ਕਰ ਲਈ।
ਸਮੀਰ ਬੇਦੀ ਅਨੁਸਾਰ ਕੁੱਲ ਨੁਕਸਾਨ ਸੱਤ ਤੋਂ 8 ਲੱਖ ਰੁਪਏ ਦਾ ਹੋਇਆ ਹੈ ਜਿਸ ਦੀ ਸੂਚਨਾ ਗੜਸ਼ੰਕਰ ਪੁਲਿਸ ਨੂੰ ਦੇ ਦਿੱਤੀ ਗਈ ਹੈ।