ਨੇਤਰ ਦਾਨ ਮਹਾ ਦਾਨ ਨੇਤਰਹੀਣ ਲਈ ਹੈ ਵਰਦਾਨ - ਕੋਮਲ ਮਿੱਤਲ
ਹੁਸ਼ਿਆਰਪੁਰ - ਮਰਨਾ ਸੱਚ, ਤੇ ਜਿਉਣਾ ਝੂਠ ਇਸ ਸੰਸਾਰ ਵਿੱਚ ਜੋ ਵੀ ਵਿਅਕਤੀ ਆਇਆ ਹੈ ਉਸ ਨੂੰ ਇੱਕ ਨਾ ਇਕ ਦਿਨ ਜਾਣਾ ਜਰੂਰ ਪਵੇਗਾ, ਪ੍ਰੰਤੂ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ। ਜਿਸ ਦੇ ਨਾਲ ਲੋਕ ਉਸ ਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਰ ਨੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਦੇ ਨਾਲ ਵਾਰਤਾਲਾਪ ਦੌਰਾਨ ਸਾਂਝੇ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਇਨਸਾਨ ਨੂੰ ਆਪਣੇ ਜਿਉਂਦੇ ਜੀ ਰਕਤ ਦਾਨ ਤੇ ਮਰਨ ਉਪਰੰਤ ਅੱਖਾਂ ਦਾਨ ਤੇ ਸਰੀਰ ਦਾਨ ਕਰਨਾ ਚਾਹੀਦਾ ਹੈ। ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ। ਭਾਈ ਮਸੀਤ ਜੀ ਨੇ ਦੱਸਿਆ ਕਿ ਸ਼੍ਰੀਮਤੀ ਕੋਮਲ ਮਿੱਤਲ ਨੇ ਆਖਿਆ ਕਿ ਇਸ ਸੰਸਾਰ ਵਿੱਚ ਕਿਸੇ ਨੇਤਰਹੀਣ ਵਿਅਕਤੀ ਦਾ ਵਿਚੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਸ ਲਈ ਉਨਾਂ ਨੇ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਤੇ ਭਾਈ ਬਰਿੰਦਰ ਸਿੰਘ ਮਸੀਤੀ ਵਲੋਂ ਇਨਸਾਨੀਅਤ ਦੇ ਭਲੇ ਲਈ ਚਲਾਏ ਜਾ ਰਹੇ ਇੰਨਾ ਕਾਰਜਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਿਸੇ ਮ੍ਰਿਤਕ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ ਨੇਤਰਹੀਣ ਵਿਅਕਤੀ ਲਈ ਵਰਦਾਨ ਤੋਂ ਘੱਟ ਨਹੀਂ ਹੁੰਦੀਆਂ, 'ਤੇ ਮ੍ਰਿਤਕ ਵਿਅਕਤੀ ਮਰ ਕੇ ਵੀ ਕਿਸੇ ਦੂਸਰੇ ਦੇ ਸਰੀਰ ਰਾਹੀਂ ਇਸ ਸੰਸਾਰ ਵਿੱਚ ਵਿਚਰ ਸਕਦਾ ਹੈ, 'ਤੇ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਮਰਨ ਤੋਂ ਚਾਰ ਤੋਂ ਛੇ ਘੰਟਿਆਂ ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਕੋਈ ਵੀ ਨੇਤਰਹੀਣ ਵਿਅਕਤੀ ਅੱਖਾਂ ਦੀ ਪੁਤਲੀ ਦੇ ਮੁਫਤ ਅਪਰੇਸ਼ਨ ਲਈ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ, ਨੇਤਰਦਾਨ ਸੰਸਥਾ ਹੁਸ਼ਿਆਰਪੁਰ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਡਾਕਟਰ ਕੇਵਲ ਸਿੰਘ ਟਾਂਡਾ, ਭਾਈ ਵਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਤੇ ਸਾਰੇ ਸਿਵਲ ਹਸਪਤਾਲਾਂ ਦੇ ਐਸਐਮਓ ਨਾਲ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਆਖਿਆ ਕਿ ਅੱਖਾਂ ਦੀ ਪੁਤਲੀ ਦਾ ਮੁਫਤ ਆਪਰੇਸ਼ਨ ਮਨੁੱਖਤਾ ਦੇ ਭਲੇ ਲਈ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਆਰੰਭਿਆ ਇੱਕ ਸ਼ਲਾਂਘਾ ਯੋਗ ਉਪਰਾਲਾ ਹੈ ਜਿਸ ਦਾ ਲੋੜਵੰਦ ਵਿਅਕਤੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ।